ਮਥੁਰਾ : ਹਜੂਰ ਨਾਂਦੇੜ ਸਾਹਿਬ ਤੋਂ ਅੰਮ੍ਰਿਤਸਰ ਜਾਣ ਵਾਲੀ ਸਚਖੰਡ ਐਕਸਪ੍ਰੈਸ ਵਿਚ ਸੀਟਾਂ ਨੂੰ ਲੈ ਕੇ ਇਕ ਪੱਖ ਅਤੇ ਸਿੱਖ ਯਾਤਰੀਆਂ ਵਿਚਕਾਰ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਮਥੁਰਾ ਜੰਕਸ਼ਨ ‘ਤੇ ਟ੍ਰੇਨ ਰੁਕਦੇ ਹੀ ਇਹ ਇਕ ਖੂਨੀ ਲੜਾਈ ਵਿਚ ਬਦਲ ਗਿਆ। ਪਲੇਟਫਾਰਮ ਨੰਬਰ ਦੋ ‘ਤੇ ਜ਼ਬਰਦਸਤ ਕੁੱਟ ਮਾਰ ਹੋਈ, ਜਿਸ ਦੌਰਾਨ ਸਿੱਖ ਯਾਤਰੀਆਂ ਨੇ ਤਲਵਾਰਾਂ ਚਲਾਈਆਂ। ਇਸ ਕੁੱਟ ਮਾਰ ਵਿਚ ਦੋਹਾਂ ਪੱਖਾਂ ਦੇ ਲੋਕ ਜ਼ਖਮੀ ਹੋ ਗਏ।
ਸਟੇਸ਼ਨ ‘ਤੇ ਤਰਥੱਲੀ ਮਚਣ ਕਾਰਨ ਜੀ ਆਰ ਪੀ ਅਤੇ ਆਰ ਪੀ ਐਫ਼ ਦੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੂੰ ਦੇਖ ਕੇ ਇਕ ਪੱਖ ਦੇ ਲੋਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋ ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ ਅਤੇ ਸਿੱਖਾਂ ਦੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਦੀ ਕਾਰਵਾਈ ਨਾਲ ਨਾਰਾਜ਼ ਸਿੱਖਾਂ ਨੇ ਹੰਗਾਮਾ ਕੀਤਾ। ਪੁਲਿਸ ਨੇ ਕਿਸੇ ਤਰ੍ਹਾਂ ਸਿੱਖਾਂ ਨੂੰ ਸਮਝਾ ਕੇ ਸ਼ਾਂਤ ਕੀਤਾ।
ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੇਨ ਵਿਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਆਗਰਾ ਤੋਂ ਨਿਕਲਣ ਦੇ ਬਾਅਦ ਟ੍ਰੇਨ ਦੇ ਜਨਰਲ ਡੱਬੇ ਦੀ ਸੀਟ ਨੰਬਰ 75 ਤੋਂ 78 ‘ਤੇ ਬੈਠਣ ਨੂੰ ਲੈ ਕੇ ਸਿੱਖਾਂ ਦੇ ਇਕ ਪੱਖ ਨਾਲ ਵਿਵਾਦ ਹੋ ਗਿਆ। ਮਥੁਰਾ ਜੰਕਸ਼ਨ ਪਹੁੰਚਣ ਤੋਂ ਪਹਿਲਾਂ ਇਕ ਪੱਖ ਨੇ ਆਪਣੇ 7-8 ਸਾਥੀਆਂ ਨੂੰ ਪਲੇਟਫਾਰਮ ਨੰਬਰ ਦੋ ‘ਤੇ ਬੁਲਾਇਆ। ਜਦੋਂ ਟ੍ਰੇਨ ਰੁਕੀ, ਤਾਂ ਸਿੱਖਾਂ ਨਾਲ ਮਾਰਕੁੱਟ ਸ਼ੁਰੂ ਹੋ ਗਈ।ਆਰ ਪੀ ਐਫ਼ ਅਤੇ ਜੀ ਆਰ ਪੀ ਇਸ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ।