ਨਵਜੋਤ ਸਿੱਧੂ ਨੇ ਕਿਹਾ-ਭਗਵੰਤ ਮਾਨ ਨੂੰ ਲੋਕਾਂ ਨੇ ਬਣਾਇਆ ਮੁੱਖ ਮੰਤਰੀ, ਉਹ ਬਣ ਗਏ ਸੰਤਰੀ

navjot singh/nawanpunjab.com

ਰੂਪਨਗਰ, , 27 ਅਪ੍ਰੈਲ (ਬਿਊਰੋ)- ਬਾਗੀ ਰਵੱਈਏ ਨਾਲ ਪੰਜਾਬ ਕਾਂਗਰਸ ਲਈ ਚੁਣੌਤੀ ਬਣੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ ਹੈ। ਦਿੱਲੀ ਦੀ ਕਾਂਗਰਸ ਆਗੂ ਅਲਕਾ ਲਾਂਬਾ ਦੇ ਹੱਕ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਹੋਣ ਲਈ ਰੂਪਨਗਰ ਪੁੱਜੇ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਪਰ ਉਹ ਸੰਤਰੀ ਬਣ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਨੇ ਮੁੱਖ ਮੰਤਰੀ ਮਾਨ ਨੂੰ ਦਿੱਲੀ ਫੇਰੀ ‘ਤੇ ਵੀ ਨਿਸ਼ਾਨਾ ਬਣਾਇਆ ਸੀ। ਸਿੱਧੂ ਨੇ ਉਨ੍ਹਾਂ ਨੂੰ ‘ਰਬੜ ਦਾ ਗੁੱਡਾ’ ਕਿਹਾ।

ਕਾਂਗਰਸ ਨੇ ਬੁੱਧਵਾਰ ਨੂੰ ਰੂਪਨਗਰ ‘ਚ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਸਮਰਥਨ ‘ਚ ਧਰਨਾ ਦਿੱਤਾ। ਹਾਲਾਂਕਿ ਇੱਥੇ ਵੀ ਨਵਜੋਤ ਸਿੰਘ ਸਿੱਧੂ ਆਪਣੇ ਹੀ ਅੰਦਾਜ਼ ਵਿੱਚ ਨਜ਼ਰ ਆਏ। ਉਹ ਸਕੱਤਰੇਤ ਸਾਹਮਣੇ ਧਰਨੇ ਵਾਲੀ ਥਾਂ ਨਹੀਂ ਗਏ ਜਿੱਥੇ ਸੂਬਾ ਪ੍ਰਧਾਨ ਰਾਜਾ ਵੜਿੰਗ ਹੋਰ ਆਗੂਆਂ ਨਾਲ ਸਨ। ਸਿੱਧੂ ਕੁਝ ਦੇਰ ਆਮ ਵਰਕਰਾਂ ਵਿਚਕਾਰ ਰਹੇ ਅਤੇ ਫਿਰ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਉਥੋਂ ਚਲੇ ਗਏ।

Leave a Reply

Your email address will not be published. Required fields are marked *