ਚੰਡੀਗੜ੍ਹ, 11 ਅਪ੍ਰੈਲ -ਪਾਕਿਸਤਾਨ ਦੀ ਸਿਆਸਤ ਵਿੱਚ ਚੱਲ ਰਹੀ ਖਿਚੋਤਾਣ ਆਖ਼ਰਕਾਰ ਰੁਕਣ ਦੇ ਕੰਡੇ ਪਹੁੰਚ ਗਈ ਹੈ। ਅੱਜ ਪਾਕਿਸਤਾਨ ਨੂੰ ਇਮਰਾਨ ਖਾਨ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਤਿੰਨ ਵਾਰ ਪਾਕਿਸਤਾਨੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਾਹਬਾਜ਼ ਅੱਜ ਰਾਤ 8:30ਵਜੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲੈਣਗੇ।
ਸ਼ਾਹਬਾਜ਼ ਸ਼ਰੀਫ਼ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
