ਖਡੂਰ ਸਾਹਿਬ, 11 ਅਪ੍ਰੈਲ – ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਸ਼ਰੀਫ਼ ਦੇ ਪੁਰਖਿਆਂ ਦੇ ਪਿੰਡ ਜਾਤੀ ਉਮਰਾ ਤਹਿਸੀਲ ਖਡੂਰ ( ਤਰਨ ਤਾਰਨ) ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਬਲਵਿੰਦਰ ਸਿੰਘ ਸੁਪਰਡੰਟ ਤੇ ਦਿਲਬਾਗ ਸਿੰਘ ਨੰਬਰਦਾਰ ਨੇ ਦੱਸਿਆ ਕਿ ਸ਼ਾਹਬਾਜ਼ ਜਦੋਂ 2013 ਵਿਚ ਲਹਿੰਦੇ ਪੰਜਾਬ(ਪਾਕਿਸਤਾਨ) ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਭਾਰਤ ਫੇਰੀ ਦੌਰਾਨ ਆਪਣੇ ਪੁਰਖਿਆਂ ਦੇ ਪਿੰਡ ਜਾਤੀ ਉਮਰਾ ਵਿਖੇ ਪੁਰਖਿਆਂ ਦੀ ਕਬਰ ‘ਤੇ ਸਜਦਾ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਦੇ ਜੱਦੀ ਘਰ ਵਿਚ ਇਸ ਵੇਲੇ ਗੁਰਦੁਆਰਾ ਸਾਹਿਬ ਸਸ਼ੋਭਿਤ ਹੈ। ਜਿੱਥੇ ਕੱਲ੍ਹ ਪਿੰਡ ਵਾਸੀਆਂ ਨੇ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦੀ ਅਰਦਾਸ ਕੀਤੀ ਸੀ ਅਤੇ ਅੱਜ ਪ੍ਰਧਾਨ ਮੰਤਰੀ ਬਣਨ ‘ਤੇ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਸਾਨੂੰ ਆਸ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਮਿਠਾਸ ਆਵੇਗੀ।
Related Posts
ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਸਿਵਲ ਹਸਪਤਾਲ ਤਪਾ ਦਾ ਦੌਰਾ
ਤਪਾ ਮੰਡੀ, 12 ਮਾਰਚ (ਪ੍ਰਵੀਨ ਗਰਗ)- ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਲਕਾ ਭਦੌੜ ਦੇ ਵਿਧਾਇਕ ਲਾਭ…
1xbet Зеркало Рабочее официальному Сайт 1хбет сегодн
1xbet Зеркало Рабочее официальному Сайт 1хбет сегодня 1xbet ᐉ Ставки На Спорт Онлайн ᐉ Букмекерская Контора 1хбет ᐉ 1xbet Com…
Pin Up Bet Bookmakers Office Play Online With Bonus 3 000 Us
Pin Up Bet Bookmakers Office Play Online With Bonus 3 000 Usd The Best Slot Machines And Sports Betting For…