ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਅਧਿਕਾਰੀ ਦੇ ਘਰੋਂ 3 ਕਰੋੜ ਰੁਪਏ ਤੋਂ ਵਧ ਦੀ ਨਕਦੀ ਬਰਾਮਦ

note copy/nawanpunjab.com

ਜੈਪੁਰ, 8 ਅਪ੍ਰੈਲ (ਬਿਊਰੋ)- ਜੈਪੁਰ ‘ਚ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਦੀ ਟੀਮ ਨੇ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਬਾਇਓਫਿਊਲ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁਰੇਂਦਰ ਸਿੰਘ ਰਾਠੌੜ ਦੇ ਘਰ ਛਾਪਾ ਮਾਰ ਕੇ 3.62 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮਹਿੰਗੀ ਵਿਦੇਸ਼ੀ ਸ਼ਰਾਬ ਦੀਆਂ 90 ਤੋਂ ਵਧ ਬੋਤਲਾਂ ਵੀ ਮਿਲੀਆਂ ਹਨ। ਏ.ਸੀਬੀ. ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏ.ਸੀ.ਬੀ. ਜਨਰਲ ਡਾਇਰੈਕਟਰ ਭਗਵਾਨ ਲਾਲ ਸੋਨੀ ਨੇ ਦੱਸਿਆ,”ਗ੍ਰਿਫ਼ਤਾਰ ਅਧਿਕਾਰੀ ਦੇ ਜੈਪੁਰ ‘ਚ ਝੋਟਵਾੜਾ ਸਥਿਤ ਘਰ ‘ਚ 3.62 ਕਰੋੜ ਰੁਪਏ ਦੀ (ਅਣਐਲਾਨੀ) ਨਕਦੀ ਮਿਲੀ। ਇਸ ਤੋਂ ਇਲਾਵਾ ਵਿਦੇਸ਼ੀ ਸ਼ਰਾਬ ਦੀਆਂ 40 ਬੋਤਲਾਂ ਮਿਲੀਆਂ ਹਨ। ਨਕਦੀ ਜ਼ਬਤ ਕਰ ਲਈ ਗਈ ਹੈ। ਸ਼ਰਾਬ ਬਾਰੇ ਸਥਾਨਕ ਪੁਲਸ ‘ਚ ਮਾਮਲਾ ਦਰਜ ਕਰਵਾਇਆ ਗਿਆ ਹੈ।”

ਉਨ੍ਹਾਂ ਦੱਸਿਆ ਕਿ ਅਧਿਕਾਰੀ ਨਾਲ ਜੁੜੇ ਤਿੰਨ ਅਪਾਰਟਮੈਂਟ ਵੀ ਮਿਲੇ ਹਨ। ਉੱਥੋਂ ਬੇਹੱਦ ਮਹਿੰਗੀ ਵਿਦੇਸ਼ ਸ਼ਰਾਬ ਦੀਆਂ 56 ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਬਾਰੇ ਵੀ ਸਥਾਨਕ ਥਾਣੇ ‘ਚ ਆਬਕਾਰੀ ਕਾਨੂੰਨ ਦੀਆਂ ਧਾਰਾਵਾਂ ‘ਚ ਮਾਮਲਾ ਦਰਜ ਕੀਤਾ ਗਿਆ। ਏ.ਸੀ.ਬੀ. ਦੀ ਟੀਮ ਨੇ ਰਿਸ਼ਵਤ ਦੇ ਮਾਮਲੇ ‘ਚ ਦੋਸ਼ੀ ਸੀ.ਈ.ਓ. ਰਾਠੌੜ ਅਤੇ ਕੰਟਰੈਕਟ ਕਰਮੀ ਦੇਵੇਸ਼ ਸ਼ਰਮਾ ਨੂੰ ਵੀਰਵਾਰ ਨੂੰ ਸ਼ਿਕਾਇਤਕਤਾ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਸੋਨੀ ਨੇ ਦੱਸਿਆ ਕਿ ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *