ਸ੍ਰੀਨਗਰ, 26 ਸਤੰਬਰ – ਭਾਰਤੀ ਫ਼ੌਜ ਅਤੇ ਕੁਪਵਾੜਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਐਲ.ਓ.ਸੀ. ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਵਿਨੋਦ ਸਿੰਘ ਨੇਗੀ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਤੋਂ 2 ਏ.ਕੇ.-47 ਰਾਈਫਲਾਂ, 2 ਪਿਸਤੌਲ, 4 ਹੈਂਡ ਗਰਨੇਡ ਅਤੇ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਸੁਰੱਖਿਆ ਬਲਾਂ ਦੇ ਸਾਂਝੇ ਆਪ੍ਰੇਸ਼ਨ ਤਹਿਤ ਦੋ ਅੱਤਵਾਦੀ ਢੇਰ
