ਬਿਜਲੀ ਸੰਕਟ ’ਤੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ

bhagwant mann /nawanpunjab.com

ਚੰਡੀਗੜ੍ਹ,  5 ਜੁਲਾਈ (ਦਲਜੀਤ ਸਿੰਘ)- ਪੰਜਾਬ ਆਪ ਪ੍ਰਧਾਨ ਭਗਵੰਤ ਮਾਨ ਵਲੋਂ ਅੱਜ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸੰਕਟ ਦੇ ਮੁੱਦੇ ’ਤੇ ਲਪੇਟੇ ’ਚ ਲਿਆ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬੀਤੇ ਦਿਨੀਂ 300 ਯੂਨੀਟ ਬਿਜਲੀ ਮੁਫ਼ਤ ਕੀਤੇ ਜਾਣ ਦੇ ਕੀਤੇ ਐਲਾਨ ਨਾਲ ਵਿਰੋਧੀਆਂ ਨੂੰ ਮਿਰਚਾਂ ਲੱਗ ਰਹੀਆਂ ਹਨ। ਵਿਰੋਧੀਆਂ ਵਲੋਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੀ ਕਾਂਗਰਸੀ ਆਗੂ ਮੰਨ ਰਹੇ ਹਨ ਕਿ 300 ਯੂਨੀਟ ਮੁਫ਼ਤ ਬਿਜਲੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਅਜਿਹਾ ਕਹਿ ਰਹੇ ਹਨ ਕੈਪਟਨ ਉਨ੍ਹਾਂ ਨੂੰ ਬਿਜਲੀ ਵਿਭਾਗ ਵਾਲਾ ਮਹਿਕਮਾ ਦੇ ਦੇਣ। ਜੇ ਉਨ੍ਹਾਂ ਨੇ ਨਹੀਂ ਦੇਣਾ ਤਾਂ ਉਹ ਆਪ ਬਿਜਲੀ ਨੂੰ ਲੈ ਇਹ ਐਲਾਨ ਕਰ ਦੇਣ|

ਉਨ੍ਹਾਂ ਦਾ ਕਹਿਣਾ ਸੀ ਕਿ ਅਸੀ ਵਾਅਦੇ ਸੋਚ ਸਮਝ ਕੇ ਕਰਦੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ਨਾ ਹੀ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਕਾਰੋਬਾਰ ਕਰਨ ਵਾਲਿਆਂ ਨੂੰ। ਆਮ ਲੋਕ ਬਿਜਲੀ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਨ। ਸਮਝੌਤੇ ਦੇ ਸਬੰਧ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਵੀ ਮੰਨ ਰਹੇ ਹਨ ਕਿ ਇਹ ਸਮਝੋਤੇ ਗ਼ਲਤ ਹਨ।

Leave a Reply

Your email address will not be published. Required fields are marked *