ਨਸਰਾਲਾ, 24 ਮਾਰਚ (ਬਿਊਰੋ)- ਹੁਸ਼ਿਆਰਪੁਰ-ਜਲੰਧਰ ਰੋਡ ਜੋ ਨਵਾਂ ਬਣ ਰਿਹਾ ਹੈ, ਬਣਾਉਣ ਵਾਲੀ ਕੰਪਨੀ ਦੀਆਂ ਲਾਪਰਵਾਹੀਆਂ ਤੇ ਬੇਨਿਯਮੀਆਂ ਦੇ ਕਾਰਨ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਲੋਕਾਂ ਦੀ ਇਸ ਮੁਸ਼ਕਿਲ ਵਲ ਧਿਆਨ ਨਾ ਦੇਣ ਦੇ ਰੋਸ ਵਜੋਂ ਅੱਡਾ ਨਸਰਾਲਾ ਵਿਖੇ ਇਲਾਕਾ ਨਿਵਾਸੀ ਲੋਕਾਂ ਵਲੋਂ ਜਾਮ ਲਾ ਦਿੱਤਾ ਗਿਆ ਹੈ।
ਮੌਕੇ ‘ਤੇ ਇਕੱਤਰ ਲੋਕਾਂ ਨੇ ਕਿਹਾ ਕਿ ਅਸੀਂ 7 ਫ਼ਰਵਰੀ ਨੂੰ ਜਾਮ ਲਾਇਆ ਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ 8 ਦਿਨ ਵਿਚ ਸਭ ਕੁਝ ਸਹੀ ਕਰਨ ਦਾ ਕਹਿ ਕੇ ਖੁਲ੍ਹਵਾ ਦਿੱਤਾ ਗਿਆ ਸੀ, ਪਰ ਅਜੇ ਤੱਕ ਸਾਡੀ ਸਮੱਸਿਆ ਜਿਊਂ ਦੀ ਤਿਉਂ ਹੀ ਹੈ |