‘ਆਪ’ ਦੀ ਜਿੱਤ ਤੋਂ ਬਾਅਦ ਅੱਜ ਪਾਰਟੀ ਵਿਧਾਇਕ ਦਲ ਦੀ ਹੋਵੇਗੀ ਮੀਟਿੰਗ, CM ਕੇਜਰੀਵਾਲ ਦੀ ਵੀ ਅੱਜ ਚੰਡੀਗੜ੍ਹ ਪੁੱਜਣ ਦੀ ਸੰਭਾਵਨਾ

aap/nawanpunjab.com

ਚੰਡੀਗੜ੍ਹ, 11 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਦੁਪਹਿਰ ਚੰਡੀਗਡ਼੍ਹ ਵਿਖੇ ਹੋਵੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਨੇ ਸਾਰੇ ਵਿਧਾਇਕਾਂ ਨੂੰ ਚੰਡੀਗੜ੍ਹ ਪੁੱਜਣ ਦੇ ਸੁਨੇਹੇ ਲਾ ਦਿੱਤੇ ਹਨ। ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੀ ਅੱਜ ਚੰਡੀਗੜ੍ਹ ਪੁੱਜਣ ਦੀ ਸੰਭਾਵਨਾ ਹੈ।

ਦੱਸਿਆ ਜਾਂਦਾ ਹੈ ਕਿ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਵਫਦ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਜਾਵੇਗਾ । ਪੰਜਾਬ ਵਿੱਚ ਇਕਤਰਫਾ ਜਿੱਤ ਤੋੰ ਬਾਅਦ ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਲੈ ਸਕਦੇ ਨੇ ਸੁੰਹ । ਅੱਜ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।

Leave a Reply

Your email address will not be published. Required fields are marked *