ਕੈਪਟਨ ਅਮਰਿੰਦਰ ਸਿੰਘ ਆਪਣੀ ਮੁੱਖ ਮੰਤਰੀ ਦੀ ਦੂਸਰੀ ਪਾਰੀ ਪੂਰੀ ਕਰਨ ਦੇ ਨੇੜੇ ਪੁੱਜ ਗਏ ਹਨ।ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਦਾ ਪ੍ਰਭਾਵ ਖੂੰਡੇਵਾਲੇ ਆਗੂ,ਦਬੰਗ ਨੇਤਾ ਅਤੇ ਚੰਗੇ ਪ੍ਰਸ਼ਾਸਕ ਦਾ ਸੀ। ਇਸ ਦਾ ਕਾਰਨ ਸੰਨ 2002 ਤੋਂ 2005 ਦੇ ਉਸ ਦੇ ਮੁੱਖ ਮੰਤਰੀ ਕਾਲ ਦੌਰਾਨ ੳਸ ਦੀ ਕਾਰਜ ਸ਼ੇਲੀ ਅਤੇ ਉਸ ਵਲੋਂ ਲਏ ਗਏ ਦਲੇਰਾਨਾ ਫੇਸਲੇ ਸਨ ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਖ਼ਿਲਾਫ ਕੀਤੀ ਗਈ ਕਾਰਵਾਈ ਅਤੇ ਪਾਣੀਆਂ ਸਬੰਧੀ ਸਮਝੌਤੇ ਨੂੰ ਰੱਦ ਕਰਨਾ ਸ਼ਾਮਲ ਸੀ।ਅਜੇ ਕਿ ਉਸ ਵੇਲੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ।ਸੰਨ 2017 ਦੀਆਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਵਿੱਚ ਉਸਦਾ ਇਹੀ ਪ੍ਰਭਾਵਕਾਇਮ ਸੀ।ਇਸ ਕਰਕੇ ਉਸਨੇ ਗੁਟਕੇੇ ਦੀ ਸਹੁੰ ਖਾ ਕੇ ਜਿਹੜੇ ਵਾਅਦੇ ਕੀਤੇ, ਲੋਕਾਂ ਨੇ ਉਸ ਉੱਤੇ ਪੂਰਾਭ ਰੋਸਾ ਕਰਕੇ, ਭਾਰੀ ਬਹੁਮਤ ਨਾਲ ਜਿੱਤਾਇਆ।ਲੋਕਾਂ ਨੂੰ ਇਹ ਲੱਗਦਾ ਸੀ ਕਿ ਅਕਾਲੀ-ਭਾਜਪਾ ਗਠ ਜੋੜ ਦੀ ਦਸ ਸਾਲਾ ਹਕੂਮਤ ਦੌਰਾਨ ਜਿਵੇਂ ਮਾਫੀਏ ਪੈਦਾ ਹੋਏ, ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਜਿਸ ਤਰਾਂ੍ਹ ਇਸ ਅਰਸੇ ਦੌਰਾਨ ਸਿੱਧੇ-ਅਸਿੱਧੇ ਢੰਗ ਨਾਲ ਬਾਦਲਾਂ ਦੀ ਸੰਪਤੀ ਅਤੇ ਕਾਰੋਬਾਰ ਵੱਧੇ ਵਿਰੁੱਧ ਕੈਪਟਨ ਡੱਟ ਕੇ ਕਾਰਵਾਈ ਕਰੇਗਾ। ਸੂਬੇ ਨੂੰ ਸੰਤਾਪ ਵਿੱਚੋਂ ਕੱਢੇਗਾ।ਪਰ ਬੀਤੇ ਸਾਢੇ ਚਾਰ ਸਾਲਾਂ ਵਿੱਚ ਕੈਪਟਨ ਨੇ ਲੋਕਾਂ ਨੂੰ ਨਿਰਾਸ਼ ਹੀ ਕਤਿਾ ਹੈ।
ਇਸ ਸਮੇਂ ਦੌਰਾਨ ਕੈਪਟਨ ਨੇ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਥਾਂ ਮਹਿਲਾਂ ਦੀ ਸ਼ਾਹੀ ਜ਼ਿੰਦਗੀ ਦਾ ਹੀ ਆਨੰਦ ਮਾਣਿਆਂ। ਕੈਪਟਨ ਦਾ ਕਹਿਣਾ ਸੀ ਕਿ ਉਹ ਪ੍ਰਦੇਸ਼ ਵਿੱਚੋਂ ਰੇਤ,ਟਰਾਂਸਪੋਰਟ,ਕੇਬਲ,ਸ਼ਰਾਬ ਅਤੇ ਡਰੱਗ ਮਾਫੀਆਂ ਨੂੰ ਖ਼ਤਮ ਕਰਕੇ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਬਾਹਰ ਕੱਢੇਗਾ।ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਕਾਰਪੋਰੇਟ ਅਦਾਰਿਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਨੂੰ ਮੁੜ ਘੋਖਣਗੇ ਅਤੇ ਇਸ ਸਬੰਧੀਵਾ ਇਟਪੇਪਰ ਜ਼ਾਰੀ ਕੀਤਾ ਜਾਏਗਾ।ਸਭ ਤੋਂ ਵੱਧ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਣਗੇ।ਪਰ ਸਰਕਾਰ ਦੇ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਪਰ ਨਾਲ ਉਥੇ ਦਾ ਉਥੇ ਹੈ।ਇਸ ਮਾਮਲੇ ਵਿੱਚ ਤਿੰਨ ਕਮਿਸ਼ਨ ਜ਼ੋਰਾ ਸਿੰਘ ਕਮਿਸ਼ਨ. ਝਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕਾਟਜੂਕਮਿਸ਼ਨ {ਜਨਤਕ} ਬਣ ਚੁੱਕੇ ਹਨ।ਇਸ ਸਬੰਧੀ ਬਣੀ ਸਿਟ ਦੀ ਕੁੰੁਵਰ ਵਿਜੇ ਪ੍ਰਤਾਪ ਸਿੰਘ ਵਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ, ਅਦਾਲਤ ਨੇ ਰੱਦ ਕਰ ਦਿੱਤੀ।
ਇਸ ਸਾਰੇ ਘਟਨਾ ਕ੍ਰਮ ਮਗਰੋਂ ਪੰਜਾਬ ਕਾਂਗਰਸ ਅਤੇ ਕੈਪਟਨ ਸਰਕਾਰ ਵਿੱਚ ਵੱਡਾ ਖਿਲਾਰਾ ਪੈ ਗਿਆ।ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿਉ ਆਗਾਮੀ ਚੋਣਾਂ ਵਿੱਚ ਲੋਕਾਂ ਅਮਦਰ ਕਿਸ ਮੂੰਹ ਨਾਲ ਜਾਣਗੇ।ਕਾਂਗਰਸ ਦੇ ਵਿਵਾਦਿਤ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਨੇ ਕੈਪਟਨ ਵਲੋਂ ਲੋਕਾਂ ਨਾਲ ਕੀਤੇ
ਵਾਅਦੇ ਪੂਰਾ ਨਾ ਕਰਨ ਦੇ ਮਾਮਲੇ ਨੂੰ ਇਨ੍ਹੀਂ ਸ਼ਿਦਤ ਨਾਲ ਉਠਾਇਆ ਕਿ ਕੁੱਲ ਹਿੰਦ ਕਾਂਗਰਸ ਦੀ ਹਾਈਕਮਾਨ ਨੂੰ ਸਾਰੇ ਮਾਮਲੇ ਵਿਚ ਦਖ਼ਲ ਦੇਣਾ ਪਿਆ। ਹਾਈਕਮਾਨ ਨੇ ਮਾਮਲੇ ਨੂੰ ਸੁਲਝਾਉਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।ਕਮੇਟੀ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈੈਣ ਬਾਅਦ ਰਿਪੋਰਟ ਹਾਈ ਕਮਾਨ ਨੂੰ ਸੌਪ ਦਿੱਤੀਹੇ।ਕਮੇਟੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕਲੇ- ਇੱਕਲੇ ਵਿਧਾਇਕ, ਮੰਤਰੀਆਂ, ਸਾਬਕਾ ਸੂਬਾ ਪ੍ਰਧਾਨਾਂ, ਮੌਜੂਦਾ ਪ੍ਰਧਾਨ ਅਤੇ ਪ੍ਰਦੇਸ਼ ਦੇ ਅਹਿਮ ਆਗੂਆਂ ਨੂੰ ਬੁਲਾਕੇ ਵੀ ਉਨ੍ਹਾਂ ਦਾ ਪੱਖ ਸੁਣਿਆ।ਇਨ੍ਹਾਂ ਵਿੱਚੋਂ ਬਹੁ-ਗਿਣਤੀ ਨੇ ਕੈਪਟਨ ਦੀ ਮੁੱਖ ਮੰਤਰੀ ਵਜੋਂ ਕਾਰਜ ਸ਼ੈਲੀ, ਵਿਧਾਇਕਾਂ ਤੇ ਮੰਤਰੀਆਂ ਦੀ ਮੱਖ ਮੰਤਰੀ ਤੱਕ ਪਹੁੰਚ ਨਾ ਹੋਣਾ, ਬਾਦਲ ਪਰਿਵਾਰ ਨਾਲ ਮਿਲੇ ਹੋਣ ਦੀ ਗੱਲ ਹਾਈਕਮਾਨ ਦੇ ਕੰਨਾ ਵਿੱਚ ਪਾ ਦਿੱਤੀ।ਇਸ ਤੋਂ ਇਲਾਵਾ ਮਾਫੀਆਂ ਵਿਰੁੱਧ ਕਾਰਵਾਈ ਨਾ ਹੋਣਾ,ਨਾ ਬਿਜਲੀ ਸਮਝੌਤਿਆਂ ਵਿਰੁੱਧ ਕੋਈ ਕਾਰਵਾਈ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਤੇ ਗੋਲੀਕਾਂਡਾਂ ਦੇ ਦੋਸ਼ੀਆਂ ਖ਼ਿਲਾਫ਼ ਕੋਈ ਫੇਸਲਾਕੁੰਨ ਕਾਰਵਾਈ, ਨਾ ਡਰੱਗ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਗਿਆ ਆਦਿ ਵਰਗੇ ਅਹਿਮ ਮੁੱਦਿਆਂ ਨੂੰ ਹਾਈਕਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ। ਸਾਰੀ ਸਥਿਤੀ ਦੇ ਮੱਦੇ ਨਜ਼ਰ ਹਾਈਕਮਾਨ ਨੇ ਕੈਪਟਨ ਨੂੰ 18 ਸਵਾਲਾਂ ਦਾ ਵੱਡਾ ਪਰਚਾ ਪਾ ਦਿੱਤਾ ਹੈ ਅਤੇ ਇਸ ਨੂੰ ਮਿਥੇ ਸਮੇਂ ਵਿੱਚ ਹੱਲ ਕਰਨਦੀ ਹਦਾਇਤ ਕੀਤੀ ਹੈ ਤਾਂ ਜੋ ਆਗਾਮੀ ਚੋਣਾਂ ਵਿਚ ਪਾਰਟੀ ਸਿਰ ਉੱਚਾ ਕਰਕੇ ਜਾ ਸਕੇ।ਪਰ ਮੌਜੂਦਾ ਸਥਿਤੀ ਨੇ ਕੈਪਟਨ ਨੂੰ ਇਸ ਹਾਲਾਤ ਵਿੱਚ ਲਿਆ ਖੜ੍ਹਾ ਕੀਤਾ ਹੈ ਕਿ “ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ”! ਇਹ ਸਾਰੇ ਮਾਮਲੇ 6 ਮਹੀਨ ਵਿੱਚ ਹੱਲ ਹੋਣ ਮੁਸ਼ਕਲ ਹਨ।ਨਾ ਹੁਣ ਕੈਪਟਨ ਦਾ 2017 ਵਾਲਾ ਦਬਦਬਾ ਕਾਇਮ ਰਿਹਾ ਅਤੇ ਨਾ ਹੀ ਕੈਪਟਨ ਪੰਜਾਬ ਦਾ ਕੈਪਟਨ ਰਿਹਾ ਸਗੋਂ ਹਾਈਕਮਾਨ………?
ਬਲਬੀਰ ਜੰਡੂ