ਵਾਸ਼ਿੰਗਟਨ, 2 ਮਾਰਚ – ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਅਤੇ ਆਈ.ਐਮ.ਐਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਦਾ ਕਹਿਣਾ ਹੈ ਕਿ ਯੂਕਰੇਨ ਵਿਚ ਵਿਗੜਦੀ ਸਥਿਤੀ ਅਤੇ ਮਨੁੱਖੀ ਸੰਕਟ ਦੇ ਵਿਚਕਾਰ, ਵਿਸ਼ਵ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਦੇਸ਼ ਲਈ 3 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਜਲਦੀ ਹੀ ਇਸ ਬਾਰੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਤੇ ਆਈ.ਐਮ.ਐਫ. ਦੀ ਮੈਨੇਜਿੰਗ ਡਾਇਰੈਕਟਰ ਨੇ ਮੰਗਲਵਾਰ ਨੂੰ ਯੂਕਰੇਨ ਵਿਚ ਯੁੱਧ ਬਾਰੇ ਇਕ ਸੰਯੁਕਤ ਆਈ.ਐੱਮ. ਐੱਫ – ਵਿਸ਼ਵ ਬੈਂਕ ਸਮੂਹ ਦੇ ਬਿਆਨ ਵਿਚ ਯੂਕਰੇਨ ਲਈ ਸਹਾਇਤਾ ਪੈਕੇਜ ਦੀ ਘੋਸ਼ਣਾ ਕੀਤੀ ਹੈ
Related Posts
ਓਡੀਸ਼ਾ ’ਚ ਪਟੜੀ ਤੋਂ ਉਤਰੀ ਮਾਲਗੱਡੀ ਦੇ 6 ਡੱਬੇ ਨਦੀ ’ਚ ਡਿੱਗਣ ਕਾਰਨ ਕਈ ਟਨ ਕਣਕ ਹੋਈ ਖ਼ਰਾਬ
ਭੁਵਨੇਸ਼ਵਰ, 15 ਸਤੰਬਰ (ਦਲਜੀਤ ਸਿੰਘ)- ਓਡੀਸ਼ਾ ਦੇ ਅੰਗੁਲ ਅਤੇ ਤਾਲਚਰ ਵਿਚਾਲੇ ਇਕ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਹੇਠਾਂ ਉਤਰ…
ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ਮੌਕੇ ਮੋਦੀ ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਨਕਲਾਬੀ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ…
ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਬੀ.ਕੇ.ਯੂ ਕ੍ਰਾਂਤੀਕਾਰੀ ਦੇ ਆਗੂ ਦਾ ਵੱਡਾ ਬਿਆਨ ਆਇਆ ਸਾਹਮਣੇ
ਨਵੀਂ ਦਿੱਲੀ, 6 ਜਨਵਰੀ (ਬਿਊਰੋ)- ਬੀਕੇਯੂ-ਕ੍ਰਾਂਤੀਕਾਰੀ ਆਗੂ ਸੁਰਜੀਤ ਸਿੰਘ ਫੂਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬੀ.ਕੇ.ਯੂ ਦੇ ਆਗੂਆਂ ਨੇ ਪੀ.ਐਮ…