ਵਾਸ਼ਿੰਗਟਨ, 2 ਮਾਰਚ – ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਅਤੇ ਆਈ.ਐਮ.ਐਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਦਾ ਕਹਿਣਾ ਹੈ ਕਿ ਯੂਕਰੇਨ ਵਿਚ ਵਿਗੜਦੀ ਸਥਿਤੀ ਅਤੇ ਮਨੁੱਖੀ ਸੰਕਟ ਦੇ ਵਿਚਕਾਰ, ਵਿਸ਼ਵ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਦੇਸ਼ ਲਈ 3 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਜਲਦੀ ਹੀ ਇਸ ਬਾਰੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਤੇ ਆਈ.ਐਮ.ਐਫ. ਦੀ ਮੈਨੇਜਿੰਗ ਡਾਇਰੈਕਟਰ ਨੇ ਮੰਗਲਵਾਰ ਨੂੰ ਯੂਕਰੇਨ ਵਿਚ ਯੁੱਧ ਬਾਰੇ ਇਕ ਸੰਯੁਕਤ ਆਈ.ਐੱਮ. ਐੱਫ – ਵਿਸ਼ਵ ਬੈਂਕ ਸਮੂਹ ਦੇ ਬਿਆਨ ਵਿਚ ਯੂਕਰੇਨ ਲਈ ਸਹਾਇਤਾ ਪੈਕੇਜ ਦੀ ਘੋਸ਼ਣਾ ਕੀਤੀ ਹੈ
ਵਿਸ਼ਵ ਬੈਂਕ ਕਰੇਗਾ ਯੂਕਰੇਨ ਦੀ ਵਿਤੀ ਸਹਾਇਤਾ
