ਗੁਰੂਗ੍ਰਾਮ ਦੇ ਪਟੌਦੀ ਬਲਾਕ ਵਿੱਚ ਅੱਜ ਸਾਬਕਾ ਕੌਂਸਲਰ ਅਤੇ ਉਸ ਦੇ ਵੱਡੇ ਭਰਾ ‘ਤੇ 30 ਗੋਲੀਆਂ ਚਲਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਦੋ ਮੋਟਰਸਾਈਕਲਾਂ ‘ਤੇ ਆਏ ਪੰਜ ਹਮਲਾਵਰਾਂ ਨੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਠਕਰਾਨ (36) ਅਤੇ ਉਸ ਦੇ ਵੱਡੇ ਭਰਾ ਸੁਰਜੀਤ ਸਿੰਘ ਠਾਕਰਾਨ (39) ‘ਤੇ ਪਿੰਡ ਖੋੜ ਵਿੱਚ ਉਨ੍ਹਾਂ ਦੇ ਘਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ 9.20 ਵਜੇ ਦੇ ਕਰੀਬ ਵਾਪਰੀ, ਜਦੋਂ ਪਰਮਜੀਤ ਆਪਣੇ ਘਰ ਦੇ ਬਾਹਰ ਫ਼ੋਨ ‘ਤੇ ਗੱਲ ਕਰ ਰਿਹਾ ਸੀ ਅਤੇ ਸੁਰਜੀਤ ਉਸ ਤੋਂ ਕਰੀਬ 200 ਮੀਟਰ ਦੀ ਦੂਰੀ ‘ਤੇ ਸੀ। ਪੁਲੀਸ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਇਕੱਠੇ ਹੁੰਦੇ ਹੀ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
Related Posts
ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣ ਲਈ ਏ.ਆਈ ਦੀ ਵਰਤੋਂ ਕਰਨ ‘ਤੇ ਦਿੱਤਾ ਜ਼ੋਰ, ਮੋਬਾਈਲਾਂ ਦੀ ਮੁਕੰਮਲ ਰੋਕਥਾਮ ਲਈ ਦਿੱਤੇ ਇਹ ਨਿਰਦੇਸ਼
ਚੰਡੀਗੜ੍ਹ: ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ) ਆਧਾਰਤ ਅਤੇ ਅਤਿ-ਆਧੁਨਿਕ ਤਕਨਾਲੌਜੀ…
ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਜ਼ਰੂਰੀ: ਰਾਹੁਲ ਗਾਂਧੀ
ਕੋਹਲਾਪੁਰ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਆਖਿਆ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫ਼ੀਸਦੀ…
ਅਹਿਮ ਖ਼ਬਰ : ਪੰਜਾਬ ਸਰਕਾਰ ਦੀਆਂ ਸਾਰੀਆਂ ਇਮਾਰਤਾਂ ਬਣਨਗੀਆਂ ਪਾਵਰ ਜੈਨਰੇਟਰ, ਪੇਡਾ ਨੇ ਸ਼ੁਰੂ ਕੀਤਾ ਕੰਮ
ਚੰਡੀਗੜ੍ਹ- ਪੰਜਾਬ ਸਰਕਾਰ ਦੇ ਰਾਜ ‘ਚ ਸਥਿਤ ਸਾਰੇ ਸਰਕਾਰੀ ਦਫ਼ਤਰ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਅਗਲੇ ਕੁੱਝ ਹੀ ਮਹੀਨਿਆਂ ‘ਚ…