ਅੰਮ੍ਰਿਤਸਰ-25 ਫਰਵਰੀ: ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਰਾਏਪੁਰ ਵਿਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਮਾਤਮ ਵਿਚ ਬਦਲ ਗਿਆ ਜਦੋਂ ਇਕ ਘਰ ’ਚ ਸ਼ਗਨ ਦੀ ਰਸਮ ਦਾ ਟੋਕਰਾ ਲੈਣ ਜਾ ਰਹੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਦੇ ਇਕ ਘਰ ਵਿਚ ਕੁੜੀ ਦਾ ਵਿਆਹ ਸੀ ਅਤੇ ਅੱਜ ਸ਼ਗਨ ਦੀ ਰਸਮ ਸੀ ਜਿਸ ਲਈ ਉਸ ਦਾ ਭਰਾ ਜਗਰੂਪ ਆਪਣੀ ਭੈਣ ਦੇ ਸ਼ਗਨ ਲਈ ਸ਼ਗਨ ਵਾਲਾ ਟੋਕਰਾ ਲੈਣ ਅਤੇ ਹੋਰ ਸ਼ਗਨ ਦਾ ਸਮਾਨ ਲੈਣ ਲਈ ਜਦੋਂ ਅੰਮ੍ਰਿਤਸਰ ਆ ਰਿਹਾ ਸੀ ਤਾਂ ਰਸਤੇ ਵਿਚ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਛਾ ਗਿਆ।
Related Posts

ਕਿਸਾਨਾਂ ਵਲੋਂ ਮੁੜ ਮਿੰਨੀ ਸਕੱਤਰੇਤ ਦੇ ਚਾਰੇ ਗੇਟਾਂ ਦਾ ਘਿਰਾਓ
ਬਠਿੰਡਾ, 31 ਦਸੰਬਰ (ਬਿਊਰੋ)- ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਇੱਕ ਕਿਸਾਨ ਨੂੰ ਪੰਜ ਏਕੜ ਤੱਕ ਦੇ ਕੀਤੇ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ…
ਮੋਟਰ ਸਾਈਕਲ ‘ਤੇ ਸਵਾਰ ਤਿੰਨ ਲੁਟੇਰੇ ਕਰਿਆਨਾ ਵਪਾਰੀ ਤੋਂ ਰੁਪਿਆਂ ਵਾਲਾ ਬੈਗ ਖੋਹ ਕੇ ਫ਼ਰਾਰ
ਬੱਧਨੀ ਕਲਾਂ, 9 ਅਕਤੂਬਰ – ਬੀਤੀ ਰਾਤ ਤਕਰੀਬਨ 8 ਵਜੇ ਦੇ ਕਰੀਬ ਕਸਬਾ ਬੱਧਨੀ ਕਲਾਂ ਦੇ ਪੁਰਾਣਾ ਬਾਜ਼ਾਰ ਵਿਖੇ ਉਸ…

Sidhu Moosewala ਦੇ ਪਰਿਵਾਰ ਦੀ ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮ ਦੇ ਲੱਗੀ ਗੋਲ਼ੀ, ਮੌਤ
ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੀ ਸੁਰੱਖਿਆ ਵਿਚ ਤਾਇਨਾਤ ਪੁਲਸ ਮੁਲਾਜ਼ਮ ਹਰਦੀਪ ਸਿੰਘ ਦੀ ਗੋਲ਼ੀ…