ਕੋਹਲਾਪੁਰ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਆਖਿਆ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫ਼ੀਸਦੀ ਦੀ ਹੱਦ ਨੂੰ ਹਟਾਉਣਾ, ਸੰਵਿਧਾਨ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈ। ਉਹ ਇਥੇ ਕਰਵਾਏ ਗਏ ‘ਸੰਵਿਧਾਨ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ 50 ਫ਼ੀਸਦੀ ਦੀ ਹੱਦਬੰਦੀ ਨੂੰ ਹਟਾਉਣ ਲਈ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਜਾਤ ਆਧਾਰਤ ਮਰਦਮਸ਼ੁਮਾਰੀ ਵਾਸਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਨੂੰਨ ਪਾਸ ਕਰਾਂਗੇ ਅਤੇ ਕੋਈ ਤਾਕਤ ਸਾਨੂੰ ਇਸ ਤੋਂ ਰੋਕ ਨਹੀਂ ਸਕੇਗੀ।’’