ਪਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਨਿੱਤ ਦਿਨ ਵਾਧਾ ਹੁੰਦੇ ਹੋਏ ਕਈ ਰਾਜਾਂ ਵਿੱਚ ਤਾਂ ਇਨ੍ਹਾਂ ਦਾ ਭਾਅ ਸੌ ਰੁਪਏ ਲੀਟਰ ਤੋਂ ਵੀ ਟੱਪ ਗਿਆ ਹੈ । ਇੱਕ ਜੂਨ ਨੂੰ ਅੰਤਰਾਸਟਰੀ ਮੰਡੀ ਵਿੱਚ ਕੱਚੇ ਤੇਲ ਦਾ ਭਾਅ 57.67 ਡਾਲਰ ਪ੍ਰਤੀ ਬੈਰਲ ਸੀ ਜਦ ਕਿ ਡਾਲਰ ਦੀ ਕੀਮਤ ਭਾਰਤੀ ਰੁਪਏ ਵਿੱਚ 72.89 ਸੀ।ਇੱਕ ਬੈਰਲ ਤੇਲ ਦਾ ਮੁੱਲ ਸੀ 5151 ਰੁਪਏ। ਇੱਕ ਬੈਰਲ ਵਿੱਚ ਤੇਲ ਹੁੰਦਾ ਹੈ 159 ਲੀਟਰ ! ਕੱਚੇ ਤੇਲ ਦਾ ਮੁੱਲ ਬਣਿਆ 32.39 ਰੁਪਏ ਪ੍ਰਤੀ ਲੀਟਰ । ਇਸੇ ਇੱਕ ਜੂਨ ਨੂੰ ਦੇਸ ਦੀ ਰਾਜਧਾਨੀ ਵਿੱਚ ਪਟਰੋਲ ਦਾ ਭਾਅ 94.49 ਰੁਪਏ ਤੇ ਡੀਜ਼ਲ ਦਾ 85.38 ਰੁਪਏ ਪ੍ਰਤੀ ਲੀਟਰ ਸੀ !
ਤੇਲ ਦੀ ਕੀਮਤ ਦੀ ਗਣਨਾ ਕਿਵੇਂ ਹਨ ਕਰਦੇ ?
ਕੱਚੇ ਤੇਲ ਦਾ ਮੁੱਲ 32.59 ਰੁਪਏ ਲੀਟਰ , ਸਾਫ ਸਾਫਾਈ , ਢੋ-ਢੁਆਈ ਅਤੇ ਮੁਨਾਫੇ ਪੈਟਰੋਲ ਦੇ 3.60 ਰੁਪਏ ਤੇ ਡੀਜ਼ਲ ਦੇ 6.10 ਰੁਪਏ ਪ੍ਰਤੀ ਲੀਟਰ । ਪਟਰੋਲ ਪੰਪ ਉਪਰ ਪਹੁੰਚਣ ਤੱਕ ਸਾਫ ਪਟਰੋਲੋਲ ਦੀ ਕੀਮਤ 35.99 ਰੁਪੁਪਏ ਤੇ ਡੀਜ਼ਲ ਦੀ 38.49 ਰੁਪਏ ਲੀਟਰ ! ਕੇਂਦਰ ਸਰਕਾਰ ਦਾ ਟਕੈ ਸ ਪਟਰੋਲ ਉਪਰ ਹੈ 32.90 ਰੁਪਏ ਤੇ ਡੀਜ਼ਲ ਉਪਰ ਹੈ 31.80 ਰੁਏ ਪ੍ਰਤੀ ਲੀਟਰ । ਕੇਂਦਰ ਦਾ ਇਹ ਟੈਕਸ ਪਾ ਕੇ ਪਟਰੋਲ ਦੀ ਦੀ ਕੀਮਤ 35.99 ਤੋਂ ਵਧ ਕੇ 68.89 ਰੁਪਏ ਤੇ ਡੀਜ਼ਲ ਦੀ 70.29 ਰੁਪਏ ਪ੍ਰਤੀ ਲੀਟਰ ਯਾਨੀ ਕਰੀਬ ਦੁਗਣੀ । ਦਿੱਲੀ ਦੀ ਸੂਬਾ ਸਰਕਾਰ ਦਾ ਵੈਟ ਪਟਰੋਲ ਅਤੇ ਡੀਜ਼ਲ ਉਪਰ ਹੈ ਕ੍ਰਮਵਾਰ 21.81 ਰੁਪਏ ਅਤੇ 12.50 ਰੁਪਏ ਪ੍ਰਤੀ ਲੀਟਰ ।ਪੈਟਰੋਲ ਪੰਮ ਵਾਲੇ ਦਾ ਕਮਿਸ਼ਨ ਪਟਰੋਲ ਅਤੇ ਡੀਜ਼ਲ ਉਪਰ ਹੈ ਕ੍ਰਮਵਾਰ 3.79 ਰੁਪਏ ਅਤੇ 2.59 ਰੁਪਏ ਪ੍ਰਤੀ ਲੀਟਰ ! ਇਨ੍ਹਾਂ ਸਾਰੀਆਂ ਮਦਾਂ ਨੂੰ ਮਿਲਾ ਕੇ ਪੈਟਰੋਲ ਦੀ ਵਿਕਰੀ ਕੀਮਤ ਬਣ ਗਈ 94.49 ਰੁਪਏ ਅਤੇ ਡੀਜ਼ਲ ਦੀ ਬਣੀ 85.38 ਰੁਪਏ ਪ੍ਰਤੀ ਲੀਟਰ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ 36 (35.99) ਰੁਪਏ ਲੀਟਰ ਵਾਲੇ ਪੈਟਰੋਲ ਉਪਰ ਵਸੂਲਿਆ ਜਾ ਰਿਹਾ ਟੈਕਸ ਹੈ 58.50 ਰੁਪਏ ਅਤੇ ਡੀਜ਼ਲ ਉਪਰ ਇਹੀ ਟੈਕਸ ਹੈ 46.89 ਰੁਪਏ ਪ੍ਰਤੀ ਲੀਟਰ।
ਕੇਂਦਰ ਸਰਕਾਰ ਆਪਣੇ ਕੁੱਲ ਮਾਲੀਏ ਦਾ ਕਰੀਬ ਤੀਜਾ ਹਿੱਸਾ ਪੈਟਰੋਲ , ਡੀਜ਼ਲ, ਜਹਾਜਾਂ ਦਾ ਤੇਲ , ਸੀ ਐਨ ਜੀ ਅਤੇ ਰਸੋਈ ਗੈਸ ਤੋਂ ਕਮਾਉਂਦੀ ਹੈ ! ਵੱਖ ਵੱਖ ਅੰਦਾਜ਼ਿਆਂ ਅਨੁਸਾਰ ਕੇਂਦਰ ਸਰਕਾਰ ਕਰੀਬ ਪੰਜ ਲੱਖ ਕਰੋੜ ਰੁਪਏ ਸਾਲਾਨਾ ਤਾਂ ਕੇਵਲ ਤੇਲ ਪਦਾਰਥਾਂ ਤੋਂ ਹੀ ਕਮਾਉਂਦੀ ਹੈ । ਕੇਂਦਰ ਦੀ ਇਸ ਕਮਾਈ ਤੋਂ ਇਲਾਵਾ ਹਰੇਕ ਸੂਬੇ ਨੇ ਇਨ੍ਹਾਂ ਵਸਤਾਂ ਦੇ ਉਪਰ ਵੈਟ ਅਤੇ ਸੈੱਸ ਦੇ ਰੂਪ ਵਿੱਚ ਆਪਣੇ ਆਪਣੇ ਟੈਕਸ ਵੀ ਲਗਾਏ ਹੋਏ ਹਨ ! ਸਾਰੇ 37 ਸੂਬੇ ਤੇ ਕੇਂਦਰ ਸ਼ਾਸ਼ਤ ਪ੍ਰਦੇਸ ਵੀ ਕੁੱਲ ਪੌਣੇ ਤਿੰਨ ਕੁ ਲੱਖ ਕਰੋੜ ਰੁਪਏ ਸਾਲਾਨਾ ਹੋਰ ਟੈਕਸ ਜਨਤਾ ਕੋਲੋਂ ਪੈਟਰੋਲ ਪਦਾਰਥਾਂ ਦੇ ਜ਼ਰੀਏ ਵਸੂਲਦੇ ਹਨ ! ਇਹ ਟੈਕਸ ਹਰੇਕ ਗਰੀਬ ਅਮੀਰ ਦੇ ਸਿਰ ਪੈਂਦਾ ਹੈ ਕਿਉਂਕਿ ਵਸਤਾਂ ਦੇ ਬਣਾਉਣ ਵਿੱਚ ਤੇਲ ਤੇ ਢੋ ਢਆਈ ਆਦਿ ਦੇ ਖਰਚੇ ਅਤੇ ਟੈਕਸ ਪਾ ਕੇ ਹੀ ਕੀਮਤਾਂ ਤਹਿ ਹੁੰਦੀਆਂ ਹਨ ! ਦੇਸ ਦੇ ਮੌਜੂਦਾ ਹੁਕਮਰਾਨ ਜਦ ਵਿਰੋਧੀ ਧਿਰ ਸਨ ਉਸ ਵਖਤ ਤੇਲ ਕੀਮਤਾਂ ਉਪਰ ਇਹ ਛਾਤੀ ਪਿਟਦੇ ਅਤੇ ਤਨਜ਼ਾਂ ਕਸਦੇ ਸਨ । ਜਦਕਿ ਸਾਲ 2012 ਤੋਂ 2014 ਤੱਕ ਸੰਸਾਰ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇੱਕ ਜੂਨ 2021 ਦੇ ਮੁਕਾਬਲੇ ਕਰੀਬ ਦੁਗਣੀਆਂ ਤੋਂ ਵੀ ਵੱਧ ਸਨ। ਵਿਰੋਧੀ ਧਿਰ ਵਜੋਂ ਲੋਕਾਂ ਨੂੰ ਅਜਿਹੇ ਹਰਬਿਆਂ ਨਾਲ ਭਰਮਾ ਕੇ ਸਰਕਾਰ ਬਣਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਅੱਖਾਂ ਫੇਰ ਲਈਆਂ । ਪੈਟਰੋਲ ਅਤੇ ਡੀਜ਼ਲ ਰਾਹੀਂ ਲੋਕਾਂ ਦੀ ਲੁੱਟ ਦਾ ਮਨ ਬਣਾ ਲਿਆ।ਕਹਿਣੀ ਤੇ ਕਥਣੀ ਦੇ ਜ਼ਮੀਨ ਆਸਮਾਨ ਦੇ ਅੰਤਰ ਰਾਹੀਂ ਕੇਂਦਰ ਸਰਕਾਰ ਨੇ ਪਟਰੋਲੋਲ ਉਪੁਪਰ 2014 ਦੇ ਮੁਕੁਕਾਬਲੇ ਟੈਕੈਕਸ ਦੀ ਦਰ ਸਾਢੇ ਤਿੰਨੰਨ ਗੁਣੁਣਾ ਵਧਾ ਕੇ 9.20 ਰੁਪਏ ਲੀਟਰ ਤੋਂ 32.90 ਰੁਪਏ ਲੀਟਰ ਕਰ ਦਿੱਤੱਤੀ ਹੈ ।ਜਦਕਿ ਡੀਜ਼ਲ ਉਪਰ ਇਹ ਦਰ 3.46 ਰੁਪਏ ਤੋਂ ਨੌ ਗੁਣੁਣਾ ਵਧਾ ਕੇ 31.80 ਰੁਪਏ ਕਰ ਦਿੱਤੀ ! ਸੂਬਾ ਸਰਕਾਰਾਂ ਨੇ ਵੈਟ ਆਦਿ 20% ਤੋਂ ਵਧਾ ਕੇ ਕੇਵਲ 30% ਕੀਤਾ ਹੈ !
ਉਪਰੋਕਤ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੇਂਦਰ ਵੱਲੋਂ ਤਹਿ ਸ਼ੁਦਾ ਟੈਕਸਾਂ ਦੇ ਕਾਰਨ ਡੀਜ਼ਲ ਤਾਂ ਪਟਰੋਲ ਤੋਂ ਵੀ ਮਹਿੰਗਾ ਹੈ ।ਪਰ ਡੀਜ਼ਲ ਨੂੰ ਸਸਤਾ ਕੀਤਾ ਹੈ ਸੂਬਿਆਂ ਨੇ ਡੀਜ਼ਲ ਉਪਰ ਵੈਟ ਘਟਾ ਕੇ ਅਤੇ ਪੰਪ ਵਾਲੇ ਦਾ ਕਮਿਸ਼ਨ ਘਟਾ ਕੇ।
ਪੈਟਰੋਲ ਡੀਜ਼ਲ ਦਾ ਭਾਅ ਤਹਿ ਕਰਨ ਲਈ ਕਿਹੜੀਆਂ ਚਾਰ ਮਦਾ ਤਹਿਤ ਕੀਮਤ ਜੋੜੀ ਜਾਂਦੀ ਹੈ ?
ਪਹਿਲੀ ਹੈ ਕੱਚੇ ਤੇਲ ਦਾ ਮੁਲੱ : ਕੱਚੇ ਤੇਲ ਦਾ ਅੰਤਰਰਾਸਟਰੀ ਮੰਡੀ ਵਿੱਚ ਭਾਅ ਜੋ ਇੱਕ ਜਨੂ 2021 ਨੂੰ ਬਣਦਾ ਹੈ 32.39 ਰੁਪਏ ਲੀਟਰ !
ਦੂਜੀ ਮਦ ਹੈ : ਢੋ-ਢੁਆਈ, ਪ੍ਰਬੰਧ ਅਤੇ ਤੇਲ ਸਾਫ ਕਰਨ ਦੇ ਖਰਚੇ ! ਤੇਲ ਸਧੋ ਕਾਰਖਾਨਿਆਂ (ਰੀਫਾਇਨਰੀ) ਦਾ ਤੇ ਸਰਕਾਰੀ ਕੰਪਨੀਆਂ ਦਾ ਮੁਨਾਫਾ ਜੋ ਪਟਰੋਲ ਉਪਰ 3.60 ਰੁਪਏ ਤੇ ਡੀਜ਼ਲ ਉਪਰ 6.10 ਰੁਪਏ ਪ੍ਰਤੀ ਲੀਟਰ ਹੈ । ਇਸ ਤਰ੍ਹਾਂ ਪੈਟਰੋਲ ਪੰਪ ਤੱਕ ਪਹੁੰਚਣ ਵੇਲੇ ਪੈਟਰੋਲ 35.99 ਰੁਪੁਪਏ ਤੇ ਡੀਜ਼ਲ 38.49 ਰੁਪੁਪਏ ਲੀਟਰ ਬਣਦਾ ਹੈ।
ਤੀਜੀ ਮਦ ਹੈ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਟੈਕਸ : ਇਹ ਟੈਕਸ ਪਟਰੋਲ ਉਪਰ 32.90 ਰੁਪਏ ਤੇ ਡੀਜ਼ਲ ਉਪਰ 31.80 ਰੁਪਏ ਪ੍ਰਤੀ ਲੀਟਰ ਹੈ । ਪਟਰੋਲ ਪੰਪ ਵਾਲੇ ਦਾ ਕਮਿਸ਼ਨ ਪੈਟਰੋਲ ਉਪਰ 3.79 ਰੁਪਏ ਤੇ ਡੀਜ਼ਲ ਉਪਰ 2.59 ਰੁਪਏ ਪ੍ਰਤੀ ਲੀਟਰ ਹੈ । ਇਹ ਮਿਲਾਕੇ ਪੈਟਰੋਲ ਦਾ ਭਾਅ ਬਣ ਗਿਆ 72.68 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦਾ 72.88 ਰੁਪਏ !
ਚੌਥੀ ਮਦ ਹੈ ਵੈਟ : ਇਹ ਹਰਕੇ ਸੂਬੇ ਵਿੱਚ ਵੱਖ ਵੱਖ ਹੈ ? ਪਹਿਲੀ ਜੂਨ 2021 ਨੂੰ ਦਿੱਲੀ ਵਿੱਚ ਪਟਰੋਲ ਉਪਰ 21.81 ਰੁਪਏ ਤੇ ਡੀਜ਼ਲ ਉਪਰ 12.50 ਰੁਪਏ ਲੀਟਰ ਵੈਟ ਅਤੇ ਸੈੱਸ ਸੀ !
ਕੁੱਲ ਵੇਚ ਮੁੱਲ ਬਣਾ ਦਿਤਾ ਪਟਰੋਲ ਦਾ 94.49 ਰੁਪਏ ਤੇ ਡੀਜ਼ਲ ਦਾ 85.38 ਰੁਪਏ ਲੀਟਰ ! ਦੁਖਾਂਤ ਹੈ ਕਿ ਭਾਰਤੀ ਵਿੱਚ ਪੈਟਰੋਲ ਅਤੇ ਡੀਜ਼ਲ ਉਪਰ ਅਸਲੀ ਮੁੱਲ ਨਾਲੋਂ ਕਰੀਬ ਡੇਢ ਗੁਣਾ ਤਾਂ ਟੈਕਸ ਹੀ ਦੇਣਾ ਪੈ ਜਾਂਦਾ ਹੈ।
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉਪਰ ਟੈਕਸਾਂ ਰਾਹੀਂ ਕੀਤੀ ਜਾਂਦੀ ਲੁੱਟ ਮੌਜੂਦਾ ਸਰਕਾਰ ਨੇ 2014 ਤੋਂ ਬਾਅਦ ਤੇਜੀ ਨਾਲ ਵਧਾਈ ਹੈ। ਭਾਰਤ ਸਰਕਾਰ ਨੇ ਲੋਕਾਂ ਦੇ ਇਸ ਸ਼ੋਸ਼ਣ ਨੂੰ ਹੀ ਆਮਦਨ ਦਾ ਜ਼ਰੀਆ ਬਣਾ ਲਿਆ! ਪੈਟਰੋਲ ਤੇ ਡੀਜ਼ਲ ਉਪਰ ਕੇਂਦਰ ਵੱਲੋਂ ਲਗਾਈ ਜਾਂਦੀ ਐਕਸਾਈਜ਼ ਡਿਉਟੀ ਦਾ ਨਿਰੰਕੁਸ਼ ਵਾਧਾ ਹੇਠਾਂ ਦਿੱਤੀ ਸਾਰਨੀ ਵਿੱਚ ਸਪਸ਼ਟ ਹੈ!
ਇਹ ਵੈਟ ਦਰ ਦਿੱਲੀ ਜੂਨ 2021 ਤੱਕ ਦੀ ਹੈ ।ਪੈਟਰੋਲ ਉਪਰ ਟੈਕਸ ਪ੍ਰਤੀ ਲੀਟਰ ਹੈ 54.71 ਰੁਪਏ (58%) ਅਤੇ ਡੀਜ਼ਲ ਉਪਰ 44.3 ਰੁਪਏ ( 52% ) ਪ੍ਰਤੀ ਲੀਟਰ ਹੈ ! ਮੁੱਖ ਸ਼ਹਿਰਾਂ ਵਿੱਚ ਕੀਮਤਾਂ ਦੀ ਸਾਰਨੀ ਹੇਠਾਂ ਦਿੱਤੀ ਹੈ :
ਜਦ ਵੀ ਲੋਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਪਰ ਟੈਕਸਾਂ ਦੇ ਐਡੇ ਵੱਡੇ ਬੋਝ ਦਾ ਮੁੱਦਾ ਉਠਾਉਂਦੇ ਹਨ ਤਾਂ ਹੁਕਮਰਾਨਾਂ ਦੀ ਪਾਰਟੀ ਦੇ ਸਮਰਥਕ, ਲੋਕਾਂ ਦੇ ਗਲ ਪੈ ਜਾਂਦੇ ਹਨ ਅਤੇ ਰੱਟ ਲਗਾ ਦਿੰਦੇ ਹਨ ਕਿ ਮੋਦੀ ਜੀ ਨੇ ਜਿਹੜੀਆਂ ਨਵੀਂਆਂ ਸਕੀਮਾਂ ਸੁਰੂ ਕੀਤੀਆਂ ਹਨ ਇਹ ਸਾਰੇ ਟੈਕਸ ਉਨ੍ਹਾਂ ਦੀ ਪੂਰਤੀ ਦੇ ਲਈ ਹਨ । ਜਦ ਉਨ੍ਹਾਂ ਨਵੀਂਆਂ ਸਕੀਮਾਂ ਦਾ ਵੇਰਵਾ ਮੰਗਿਆ ਜਾਵੇ ਤਾਂ ਇਨ੍ਹਾਂ ਦੀ ਜਬਾਨ ਨੂੰ ਤਾਲਾ ਲੱਗ ਜਾਂਦਾ ਹੈ । ਮੋਦੀ ਜੀ ਨੇ ਪੁਰਾਣੀਆਂ ਸਕੀਮਾਂ ਨੂੰ ਹੀ ਆਪਣਾ ਨਾਮ ਦੇਕੇ ਅਮਰ ਹੋਣ ਦੀ ਕੋਸ਼ਿਸ਼ ਕੀਤੀ । ਜਿਹੜੀ ਇੱਕ ਅੱਧ ਕਿਸਾਨ ਸਨਮਾਨ ਨਿਧੀ ਵਰਗੀ ਸਕੀਮ ਨਵੀਂ ਚਾਲੂ ਵੀ ਕੀਤੀ ਹੈ ਉਸਦਾ ਕੁੱਲ ਖਰਚਾ ਹੀ 65 ਹਜਾਰ ਕਰੋੜ ਬਣਦਾ ਹੈ । ਇਸੇ ਤਰ੍ਹਾਂ ਸਵੱਛ ਭਾਰਤ ਮਿਸ਼ਨ 2300 ਕਰੋੜ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮ) ਲਈ 9994 ਕਰੋੜ ਦੀ ਰਾਸ਼ੀ ਹੈ । ਡਿਜ਼ੀਟਲ ਭੁਗਤਾਨ ਇਲੈਕਟਰੋਨਿਕਸ ਤੇ ਸੂਚਨਾ ਤਕਨਾਲੋਜੀ ਨਿਰਮਾਨ ਅਤੇ ਖੋਜ ਵਿੱਚ ਕ੍ਰਮਵਾਰ 1500, 2631 ਅਤੇ 700 ਕਰੋੜ ਰੁਪਏ ਰੱਖੇ ਹਨ । ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ , ਪ੍ਰਧਾਨ ਮੰਤਰੀ ਸਵਾਸਥ ਸੁਰੱਕਸ਼ਾ ਯੋਜਨਾ, ਕਿਸਾਨ ਊਰਜਾ ਸੁਰਕਸ਼ਾ ਮਹਾਅਭਿਆਨ ਅਤੇ ਰਸੋਈ ਗੈਸ ਸਬਸਿਡੀ ਵਾਸਤੇ ਕ੍ਰਮਵਾਰ 700 ਕਰੋੜ, 7000 ਕਰੋੜ, 776 ਕਰੋੜ ਅਤੇ 12,480 ਕਰੋੜ ਦੀ ਰਾਸ਼ੀ ਰੱਖੀ ਹੈ । ਮਗਨਰੇਗਾ ਵਿੱਚ ਤਾਂ ਇਨ੍ਹਾਂ ਨੇ ਰਕਮ ਘਟਾ ਦਿੱਤੀ , ਭੋਜਨ ਸਬਸਿਡੀ , ਯੂਰੀਆ ਤੇ ਖਾਦਾਂ ਦੀ ਸਬਸਿਡੀ ਤਾਂ ਅੱਧੀ ਕਰ ਦਿੱਤੀ ਹੈ।ਸਿਹਤ ਮਿਸ਼ਨ, ਸਿੱਖਿਆ ਮਿਸ਼ਨ ਦੁਪਹਿਰ ਦਾ ਭੋਜਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਕ੍ਰਿਸ਼ੀ ਸੰਚੇ ਯੋਜਨਾ ਤੇ ਰਾਸਟਰੀ ਗ੍ਰਾਮ ਸਵਰਾਜ ਅਭਿਆਨ ਵਰਗੇ ਪ੍ਰੋਗਰਾਮਾਂ ਵਿੱਚ ਰਾਸ਼ੀ ਪਿਛਲੀ ਜਿੰਨੀ ਜਾਂ ਉਸ ਨਾਲੋਂ ਵੀ ਕਾਫੀ ਘੱਟ ਹੈ। ਇਸ ਤਰ੍ਹਾਂ ਸਾਰੀਆਂ ਸਕੀਮਾਂ ਵਿੱਚ ਕੇਵਲ 1,03,081 ਕਰੋੜ ਦੀ ਕੁੱਲ ਰਾਸ਼ੀ ਬਣਦੀ ਹੈ ਜਦ ਕਿ ਮਗਨਰੇਗਾ ਤਹਿਤ 38500 ਕਰੋੜ, ਪ੍ਰਧਾਨ ਮੰਤਰੀ ਅਵਾਸ ਯੋਜਨਾ ਵਿੱਚ 13000 ਕਰੋੜ , ਖਾਦ ਸਬਸਿਡੀ ਵਿੱਚ 54327 ਕਰੋੜ ਅਤੇ ਭੋਜਨ ਸਬਸਿਡੀ ਵਿੱਚ 179799 ਕਰੋੜ ਦੀ ਰਾਸ਼ੀ ਘਟਾ ਕੇ ਕੁੱਲ 2,85,626 ਕਰੋੜ ਰੁਪਏ ਦੀਆਂ ਸਬਸਿਡੀਆਂ ਘਟਾ ਦਿੱਤੀਆਂ ਹਨ।ਪਰ ਪੈਟਰੋਲ ਡੀਜ਼ਲ ਉਪਰ ਕਰੀਬ ਪੰਜ ਲੱਖ ਕਰੋੜ ਸਲਾਨਾ ਦਾ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ।
ਡਾ. ਪਿਆਰਾ ਲਾਲ ਗਰਗ