ਲੀਮਾ (ਭਾਸ਼ਾ)- ਪੇਰੂ ਦੇ ਨਾਜ਼ਕਾ ਲਾਈਨਜ਼ ਰੇਗਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਹਲਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਜ਼ਕਾ ਵਿਚ 82ਵੀਂ ਫਾਇਰ ਕੰਪਨੀ ਦੇ ਇਕ ਫਾਇਰ ਫਾਈਟਰ ਬ੍ਰਿਗੇਡੀਅਰ ਜੁਆਨ ਤਿਰਾਡੋ ਨੇ ਕਿਹਾ ਕਿ ਜਹਾਜ਼ ਸ਼ਹਿਰ ਦੇ ਇਕ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ‘ਕੋਈ ਵੀ ਵਿਅਕਤੀ ਨਹੀਂ’ ਬਚਿਆ।ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਏਰੋ ਸਾਂਟੋਸ ਨੇ ਕਿਹਾ ਕਿ ਜਹਾਜ਼ ਵਿਚ 5 ਸੈਲਾਨੀ, ਇਕ ਚਾਲਕ ਅਤੇ ਇਕ ਸਹਿ-ਚਾਲਕ ਸਵਾਰ ਸੀ। ਸੈਲਾਨੀਆਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
Related Posts
ਮਨੀ ਲਾਂਡਰਿੰਗ ਮਾਮਲੇ ‘ਚ ਫਸੇ ਕੁਦਰਤਦੀਪ ਸਿੰਘ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਖਰਾਬ ਸਿਹਤ ਦੇ ਆਧਾਰ ’ਤੇ ਮਿਲੀ ਰੈਗੂਲਰ ਜ਼ਮਾਨਤ
ਚੰਡੀਗੜ੍ਹ : ਮਨੀ ਲਾਂਡਰਿੰਗ ਮਾਮਲੇ ਵਿਚ ਫਸੇ ਕੁਦਰਤਦੀਪ ਸਿੰਘ ਨੂੰ ਹਾਈ ਕੋਰਟ ਨੇ ਉਸ ਦੀ ਖਰਾਬ ਸਿਹਤ ਦੇ ਆਧਾਰ ’ਤੇ…
ਪੰਜਾਬ ਸਰਕਾਰ ਦਾ ਐਲਾਨ, ਹੁਣ ਅੱਧੇ ਕਿਰਾਏ ’ਤੇ ਦਿੱਲੀ ਏਅਰਪੋਰਟ ਤੱਕ ਜਾਣਗੀਆਂ ਸਰਕਾਰੀ ਬੱਸਾਂ
ਚੰਡੀਗੜ੍ਹ, 10 ਜੂਨ– ਹੁਣ ਪੰਜਾਬ ਤੋਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਲਈ ਸਿੱਧੀਆਂ ਬੱਸਾਂ ਚੱਲਣਗੀਆਂ। ਇਸ ਦਾ ਐਲਾਨ ਮੁੱਖ…
3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ XEN ਗ੍ਰਿਫ਼ਤਾਰ, ਨਗਰ ਨਿਗਮ ਲੁਧਿਆਣਾ ਦੇ SE, XEN, DCFA ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਲੁਧਿਆਣਾ ਵਿਖੇ ਤਾਇਨਾਤ ਸੁਪਰਡੰਟ ਇੰਜੀਨੀਅਰ ਰਾਜਿੰਦਰ ਸਿੰਘ (ਹੁਣ ਸੇਵਾਮੁਕਤ), ਕਾਰਜਕਾਰੀ ਇੰਜਨੀਅਰ (ਐਕਸੀਅਨ)…