ਲੀਮਾ (ਭਾਸ਼ਾ)- ਪੇਰੂ ਦੇ ਨਾਜ਼ਕਾ ਲਾਈਨਜ਼ ਰੇਗਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਹਲਕਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਾਜ਼ਕਾ ਵਿਚ 82ਵੀਂ ਫਾਇਰ ਕੰਪਨੀ ਦੇ ਇਕ ਫਾਇਰ ਫਾਈਟਰ ਬ੍ਰਿਗੇਡੀਅਰ ਜੁਆਨ ਤਿਰਾਡੋ ਨੇ ਕਿਹਾ ਕਿ ਜਹਾਜ਼ ਸ਼ਹਿਰ ਦੇ ਇਕ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ‘ਕੋਈ ਵੀ ਵਿਅਕਤੀ ਨਹੀਂ’ ਬਚਿਆ।ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਏਰੋ ਸਾਂਟੋਸ ਨੇ ਕਿਹਾ ਕਿ ਜਹਾਜ਼ ਵਿਚ 5 ਸੈਲਾਨੀ, ਇਕ ਚਾਲਕ ਅਤੇ ਇਕ ਸਹਿ-ਚਾਲਕ ਸਵਾਰ ਸੀ। ਸੈਲਾਨੀਆਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੇਰੂ ਦੇ ਨਾਜ਼ਕਾ ਲਾਈਨਜ਼ ’ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 7 ਲੋਕਾਂ ਦੀ ਮੌਤ
