ਬਿਕਰਮ ਮਜੀਠੀਆ ਮਾਮਲੇ ’ਚ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ,10 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ

majithya/nawanpunjab.com

ਚੰਡੀਗੜ੍ਹ,5 ਜਨਵਰੀ (ਬਿਊਰੋ)- ਨਸ਼ਾ ਤਸਕਰੀ ਦੇ ਕੇਸ ਵਿੱਚ ਨਾਮਜ਼ਦ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਅੱਜ ਵੀ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲੀ। ਹੁਣ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ 10 ਜਨਵਰੀ ਨੂੰ ਹੋਵੇਗੀ। ਹਾਈਕੋਰਟ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧੀ ਅੱਠ ਜਨਵਰੀ ਤੱਕ ਜਵਾਬ ਦੇਣਾ ਹੋਏਗਾ।

ਅੱਜ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਵਰਚੁਅਲ ਸੁਣਵਾਈ ਹੋਈ। ਮਜੀਠੀਆ ਵੱਲੋਂ ਐਡਵੋਕੇਟ ਮੁਕੁਲ ਰੋਹਤਗੀ ਤੇ ਆਰਐਸ ਚੀਮਾ ਪੇਸ਼ ਹੋਏ। ਇਸਤਗਾਸਾ ਪੱਖ ਲਈ ਪੀ ਚਿਦੰਬਰਮ ਪੇਸ਼ ਹੋਏ।

Leave a Reply

Your email address will not be published. Required fields are marked *