ਮਹਿਲ ਕਲਾਂ, 5 ਜਨਵਰੀ (ਬਿਊਰੋ)- ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਬੀਤੀ ਸ਼ਾਮ ਬੀ.ਕੇ.ਯੂ.ਡਕੌਂਦਾ ਅਤੇ ਬੀ.ਕੇ.ਯੂ. ਕਾਦੀਆਂ ਦੇ ਆਗੂਆਂ ਦਰਮਿਆਨ ਹੋਈ ਝੜਪ ਦੇ ਮਾਮਲੇ ‘ਚ ਪੁਲਿਸ ਵਲੋਂ ਕੀਤੀ ਕਾਰਵਾਈ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ‘ਚ ਲੁਧਿਆਣਾ-ਬਠਿੰਡਾ ਮੁੱਖ ਮਾਰਗ ਮਹਿਲ ਕਲਾਂ ਬੱਸ ਸਟੈਂਡ ‘ਤੇ ਚੱਕਾ ਜਾਮ ਕਰ ਦਿੱਤਾ ਹੈ। ਬੀ.ਕੇ.ਯੂ.ਕਾਦੀਆਂ ਦੇ ਆਗੂ ਆਪਣੇ ਆਗੂਆਂ ‘ਤੇ ਹੋਈ ਕਾਰਵਾਈ ਨੂੰ ਸਰਾਸਰ ਧੱਕੇਸ਼ਾਹੀ ਦੱਸ ਰਹੇ ਹਨ।
ਮਹਿਲ ਕਲਾਂ : ਬੀ.ਕੇ.ਯੂ. ਕਾਦੀਆਂ ਵਲੋਂ ਆਪਣੇ ਆਗੂਆਂ ਦੇ ਬਚਾਅ ‘ਚ ਚੱਕਾ ਜਾਮ
