ਮੋਦੀ ਦੀ ਪੰਜਾਬ ਫੇਰੀ ਦੌਰਾਨ ਕਿਸਾਨਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ, ਬਿਆਸ ਦਰਿਆ ‘ਤੇ ਲਾਇਆ ਜਾਮ

kisan/nawanpunjab.com

ਟਾਂਡਾ ਉੜਮੁੜ,5 ਜਨਵਰੀ (ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਆਜ਼ਾਦ ਕਿਸਾਨ ਕਮੇਟੀ ਦੋਆਬਾ ਪੰਜਾਬ ਨਾਲ ਜੁੜੇ ਟਾਂਡਾ ਇਲਾਕੇ ਦੇ ਕਿਸਾਨਾਂ ਨੇ ਅੱਜ ਕਿਸਾਨੀ ਮੰਗਾਂ ਦੀਆਂ ਸੁਣਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਟਾਂਡਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਹੈ। ਪ੍ਰਧਾਨ ਹਰਪਾਲ ਸਿੰਘ ਸੰਘਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਅਮਰਜੀਤ ਸਿੰਘ ਰੜਾ ਅਤੇ ਬਲਾਕ ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੌਂਕ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਕਿਸਾਨਾਂ ਦੀਆਂ ਮੰਗਾਂ ਤੋਂ ਪਿੱਛੇ ਹਟਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਜਾਹਰ ਕਰਦੇ ਹੋਏ ਕਿਸਾਨ ਆਗੂ ਰੜਾ, ਜੁਝਾਰ ਸਿੰਘ ਕੇਸੋਪੁਰ, ਹਰਪ੍ਰੀਤ ਸਿੰਘ ਸੰਧੂ ਨੇ ਆਖਿਆ ਕਿ ਮੋਦੀ ਸਰਕਾਰ ਨੇ ਅਜੇ ਤੱਕ ਲਖੀਮਪੁਰ ਖੀਰੀ ਮਾਮਲੇ ਵਿੱਚ ਮੰਤਰੀ ਨੂੰ ਅਹੁਦੇ ਤੋਂ ਬਰਖ਼ਾਸਤ ਨਹੀਂ ਕੀਤਾ ਅਤੇ ਨਾ ਹੀ ਇਸ ਦੁਖਾਂਤ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ਦੌਰਾਨ ਪੂਰੇ ਭਾਰਤ ਵਿੱਚ ਕਿਸਾਨਾਂ ਉੱਤੇ ਹੋਏ ਪਰਚਿਆਂ ਨੂੰ ਰੱਦ ਅਜੇ ਤੱਕ ਰੱਦ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਉਹ ਲਗਾਤਾਰ ਸੰਘਰਸ਼ ਕਰਨਗੇ।

ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਗੰਨੇ ਦੇ ਐਲਾਨੇ 260 ਰੁਪਏ ਦੇ ਰੇਟ ਸਬੰਧੀ ਆਪਣਾ 35 ਰੁਪਏ ਦਾ ਹਿੱਸਾ ਜਲਦ ਨਾ ਜਾਰੀ ਕੀਤਾ ਜਾ ਸੂਬਾ ਸਰਕਾਰ ਵੀ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਜਥੇਦਾਰ ਅਵਤਾਰ ਸਿੰਘ,ਸੁਖਵੀਰ ਸਿੰਘ ਚੌਹਾਨ, ਮਲਕੀਤ ਸਿੰਘ ਢੱਟ,ਹਰਨੇਕ ਸਿੰਘ,ਰਮਣੀਕ ਸਿੰਘ, ਜਸਵਿੰਦਰ ਸਿੰਘ,ਪ੍ਰਦੀਪ ਸਿੰਘ, ਅਮਰਜੀਤ ਸਿੰਘ ਮੂਨਕ, ਨੀਲਾ ਕੁਰਾਲਾ, ਅਮਰੀਕ ਸਿੰਘ, ਮਿੰਟਾਂ ਚੀਮਾ,ਕਮਲ, ਲੱਖਾਂ ਬਾਬਾ ਚੱਕ ਬਾਮੁ, ਬਲਜੀਤ ਸਿੰਘ ਤੱਗੜ, ਅਮਨ ਸਹਿਬਾਜ਼ਪੁਰ,ਬਲਬੀਰ ਸਿੰਘ ਬੀਰਾ, ਦਲਜੀਤ ਸਿੰਘ ਕੰਧਾਲਾ ਜੱਟਾ,ਸਰਬਜੀਤ ਸਿੰਘ ਪੰਡੋਰੀ, ਗੁਰਬਿੰਦਰ ਸਿੰਘ ਢਿੱਲੋਂ, ਸੁਖਨਿੰਦਰ ਸਿੰਘ ਕਲੋਟੀ, ਸੁਖਵੀਰ ਸਿੰਘ ਸੁੱਖਾ,ਤਜਿੰਦਰ ਸਿੰਘ ਢਿੱਲੋਂ, ਦਮਨਜੀਤ ਸਿੰਘ, ਰਣਜੀਤ ਸਿੰਘ,ਦੀਦਾਰ ਸਿੰਘ,ਸਰਪੰਚ ਸੱਤੀ,ਗੁਰਪ੍ਰਤਾਪ ਸਿੰਘ,ਬਲਜੀਤ ਸਿੰਘ ਰੜਾ, ਅਮਨ ਮਾਨ ਆਦਿ ਮੌਜੂਦ ਸਨ। ਇਸੇ ਤਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇਪ੍ਰਧਾਨ ਮੰਤਰੀ ਮੋਦੀ ਸਰਕਾਰ ਦੀ ਪੰਜਾਬ ਫੇਰੀ ਦਾ ਅਤੇ ਜਥੇਬੰਦੀ ਦੇ ਆਗੂਆਂ ਨਾਲ ਧੱਕੇਸ਼ਾਹੀ ਦੇ ਵਿਰੋਧ ਵਿੱਚ ਬਿਆਸ ਦਰਿਆ ਪੁਲ ‘ਤੇ ਜਾਮ ਲਗਾ ਕੇ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਜਾਮ ਕਰ ਦਿੱਤਾ। ਇਸ ਮੌਕੇ ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਭੁੱਲਾ, ਗੁਰਜੀਤ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *