ਸ੍ਰੀ ਆਨੰਦਪੁਰ ਸਾਹਿਬ, 22 ਦਸੰਬਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਪਾਰਲੀਮੈਂਟ ਬੋਰਡ ਦੇ ਚੇਅਰਮੈਨ ,ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਰਹਿ ਚੁੱਕੇ ਸੰਤ ਬਾਬਾ ਅਜੀਤ ਸਿੰਘ ਜੀ ਪਰਿਵਾਰ ਵਿਛੋੜੇ ਵਾਲੇ ਇਸ ਦੁਨੀਆ ‘ਤੇ ਨਹੀਂ ਰਹੇ। ਸੰਤ ਅਜੀਤ ਸਿੰਘ ਜੀ ਨਿਹੋਲਕੇ ਪਿੰਡ ਦੇ ਰਹਿਣ ਵਾਲੇ ਸਨ । 82 ਸਾਲ ਦੇ ਸੰਤ ਬਾਬਾ ਅਜੀਤ ਸਿੰਘ ਜੀ ਨੇ ਆਖ਼ਰੀ ਸਾਹ ਮੈਕਸ ਹਸਪਤਾਲ ਮੁਹਾਲੀ ਵਿਖੇ ਲਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੀ ਏ ਰਹਿ ਚੁੱਕੇ ਮਨਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੱਲ ਵੀਰਵਾਰ ਨੂੰ ਉਨ੍ਹਾਂ ਦਾ ਸਸਕਾਰ ਪਿੰਡ ਨਿਹੋਲਕੇ ਵਿਖੇ ਕੀਤਾ ਜਾਵੇਗਾ।
Related Posts
ਭਾਰਤ ਨੂੰ ਵੱਡਾ ਝਟਕਾ, ਮੁਅੱਤਲੀ ਕਾਰਨ ਅਹਿਮ ਖਿਡਾਰੀ ਨਹੀਂ ਖੇਡ ਸਕੇਗਾ ਸੈਮੀਫਾਈਨਲ ਮੈਚ
ਨਵੀਂ ਦਿੱਲੀ: Indian Hockey Team: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਪ੍ਰਵੇਸ਼…
ਦਿੱਲੀ ’ਚ ਹਵਾ ਦੀ ਗੁਣਵੱਤਾ ਖ਼ਰਾਬ
ਨਵੀਂ ਦਿੱਲੀ, 3 ਨਵੰਬਰ-ਵੀਰਵਾਰ ਨੂੰ ਦਿੱਲੀ ’ਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ ਏਅਰ ਕੁਆਲਿਟੀ ਇੰਡੈਕਸ (AQI) ਦੇ ਨਾਲ ਖ਼ਰਾਬ…
ਕੈਪਟਨ ਮਗਰੋਂ ਢੀਂਡਸਾ ਵੀ ਤੁਰੇ ਬੀਜੇਪੀ ਦੇ ਰਾਹ, ਗੱਠਜੋੜ ਦੀ ਤਿਆਰੀ
ਚੰਡੀਗੜ੍ਹ, 6 ਦਸੰਬਰ (ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬੀਜੇਪੀ ਨਾਲ ਗੱਠਜੋੜ ਦੇ ਸੰਕੇਤ ਦਿੱਤੇ…