ਕਠੂਆ (ਜੰਮੂ-ਕਸ਼ਮੀਰ),17 ਦਸੰਬਰ (ਬਿਊਰੋ)- ਕਿਸਾਨਾਂ ਨੇ 20 ਸਾਲਾ ਬਾਅਦ ਭਾਰਤ ਦੀ ਸਰਹੱਦ ‘ਤੇ ਕੰਡਿਆਲੀ ਤਾਰ ਅਤੇ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲਾਈਨ ਦੇ ਵਿਚਕਾਰ ਜ਼ਮੀਨ ‘ਤੇ ਦੁਬਾਰਾ ਖੇਤੀ ਸ਼ੁਰੂ ਕੀਤੀ।
ਜ਼ਿਕਰਯੋਗ ਹੈ ਕਿ ਪਾਕਿ ਗੋਲੀਬਾਰੀ ਦੀ ਦਹਿਸ਼ਤ ਹੇਠ ਕਿਸਾਨਾਂ ਨੂੰ ਖੇਤੀ ਬੰਦ ਕਰਨੀ ਪਈ ਸੀ । ਉੱਥੇ ਹੀ ਬੀ.ਐਸ.ਐਫ. ਕਮਾਂਡੈਂਟ ਅਤੁਲ ਸ਼ਾਹ ਦਾ ਕਹਿਣਾ ਹੈ ਕਿ ਸਰਹੱਦਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਅਤੇ ਸਾਡੇ ਜਵਾਨ ਕਿਸਾਨਾਂ ਦੀ ਰਾਖੀ ਕਰਨਗੇ।