ਬਟਾਲਾ, 9 ਨਵੰਬਰ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਹਨ। ਉਹ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲ੍ਹਵਾਉਣ ਲਈ ਅਰਦਾਸ ਕਰਨਗੇ। ਜ਼ਿਕਰਯੋਗ ਹੈ ਕਿ ਅੱਜ ਤੜਕੇ ਸ: ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ ਕਿ ਉਹ ਡੇਰਾ ਬਾਬਾ ਨਾਨਕ ਪਹੁੰਚ ਰਹੇ ਹਨ ਅਤੇ ਤਕਰੀਬਨ 7:30 ਵਜੇ ਲਾਂਘੇ ਵਾਲੀ ਜਗ੍ਹਾ ‘ਤੇ ਪਹੁੰਚ ਗਏ ਪਰ ਧੁੰਦ ਬਹੁਤ ਹੋਣ ਕਾਰਨ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇ ਅਤੇ ਅਜੇ ਤੱਕ ਉਹ ਡੇਰਾ ਬਾਬਾ ਨਾਨਕ ਹੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧੁੰਦ ਲੱਥਣ ਤੱਕ ਇੰਤਜ਼ਾਰ ਕਰਨਗੇ ਪਰ ਦਰਸ਼ਨ ਜ਼ਰੂਰ ਕਰਨਗੇ। ਇਹ ਵੀ ਦੱਸ ਦਈ ਏ ਕਿ 9 ਨਵੰਬਰ 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ ਅਤੇ ਲਾਂਘਾ ਖੁੱਲ੍ਹਣ ਦੇ ਪਹਿਲੇ ਦਿਨ ਸ: ਸਿੱਧੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਗਏ ਸਨ।
Related Posts
-30 ਡਿਗਰੀ ‘ਚ ਵੀ ਫ਼ੌਜੀ ਜਵਾਨਾਂ ਦੇ ਜਜ਼ਬੇ ਨੂੰ ਸਲਾਮ, ਪੰਜਾਬੀ ਗਾਣੇ ‘ਤੇ ਨੱਚਦੇ ਮਨਾਇਆ ਨਵਾਂ ਸਾਲ
ਨੈਸ਼ਨਲ ਡੈਸਕ- ਭਾਰਤੀ ਫ਼ੌਜ ਦੇ ਜਵਾਨ ਹਰ ਮਾਹੌਲ ਵਿਚ ਰਹਿ ਕੇ ਖੁਸ਼ੀ ਲੱਭ ਹੀ ਲੈਂਦੇ ਹਨ। ਸਾਡੇ ਫ਼ੌਜੀ ਵੀਰ ਦੇਸ਼…
ਭਗਵੰਤ ਮਾਨ ਨੇ ਪੇਸ਼ ਕੀਤਾ ਪੰਜਾਬ ਦਾ ਖ਼ਾਲੀ ਖਜ਼ਾਨਾ ਭਰਨ ਦਾ ਖ਼ਾਕਾ
ਚੰਡੀਗੜ੍ਹ, 14 ਜਨਵਰੀ (ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ…
ਨਵਜੋਤ ਸਿੱਧੂ ਤੋਂ ਬਾਅਦ ਯੂਥ ਕਾਂਗਰਸ ਪੰਜਾਬ ਦਾ ਪ੍ਰਧਾਨ ਐਕਸ਼ਨ ’ਚ, ਦਿੱਲੀ ਤੋਂ ਨਿਕਲੀ ਲਿਸਟ ਕੀਤੀ ਹੋਲਡ
ਰਈਆ, 30 ਅਗਸਤ (ਦਲਜੀਤ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਿੱਖੇ ਬਿਆਨ ਤਾਂ ਆ ਹੀ ਰਹੇ…