ਮੋਹਾਲੀ, 9 ਨਵੰਬਰ (ਦਲਜੀਤ ਸਿੰਘ)- ਪੰਜਾਬ ਦੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਮੰਗਲਵਾਰ ਨੂੰ ਵਣ ਭਵਨ ਮੋਹਾਲੀ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਕਈ ਅਧਿਕਾਰੀ ਮੌਕੇ ‘ਤੇ ਗੈਰ ਹਾਜ਼ਰ ਪਾਏ ਗਏ। ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੌਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜੰਗਲਾਤ ਮੰਤਰੀ ਗਿਲਜੀਆਂ ਵੱਲੋਂ ਵਣ ਭਵਨ ਮੋਹਾਲੀ ਦਾ ਅਚਨਚੇਤ ਦੌਰਾ
