ਨੈਸ਼ਨਲ ਡੈਸਕ- ਭਾਰਤੀ ਫ਼ੌਜ ਦੇ ਜਵਾਨ ਹਰ ਮਾਹੌਲ ਵਿਚ ਰਹਿ ਕੇ ਖੁਸ਼ੀ ਲੱਭ ਹੀ ਲੈਂਦੇ ਹਨ। ਸਾਡੇ ਫ਼ੌਜੀ ਵੀਰ ਦੇਸ਼ ਦੀ ਸੇਵਾ ਲਈ ਹਮੇਸ਼ਾ ਸਰਹੱਦਾਂ ‘ਤੇ ਡਟੇ ਰਹਿੰਦੇ ਹਨ। ਕੜਾਕੇ ਦੀ ਠੰਡ ਦਰਮਿਆਨ ਜਿੱਥੇ ਲੋਕ ਘਰਾਂ ‘ਚੋਂ ਨਿਕਲਣ ‘ਤੇ ਤੌਬਾ ਕਰਦੇ ਹਨ ਅਤੇ ਸਵੇਰੇ ਜਲਦੀ ਉਠਣ ਵਿਚ ਵੀ ਗੁਰੇਜ਼ ਕਰਦੇ ਹਨ।
ਅਜਿਹੇ ਵਿਚ ਭਾਰੀ ਬਰਫ਼ਬਾਰੀ ਦਰਮਿਆਨ ਸਾਡੇ ਫ਼ੌਜੀ ਵੀਰ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟਦੇ। ਪਹਾੜੀ ਇਲਾਕਿਆਂ ਵਿਚ ਇਨ੍ਹੀਂ ਦਿਨੀਂ ਪਾਰਾ ਮਾਈਸ ਤੱਕ ਜਾ ਰਿਹਾ ਹੈ। ਇਸ ਬਰਫ਼ਬਾਰੀ ਵਿਚ ਵੀ ਸਾਡੇ ਜਵਾਨਾਂ ਦਾ ਜੋਸ਼ ਹਾਈ ਹੈ।