ਵੈਨਿਸ (ਇਟਲੀ), 1 ਨਵੰਬਰ (ਦਲਜੀਤ ਸਿੰਘ)- ਇਟਲੀ ‘ਚ ਵਸਦੇ ਭਾਰਤੀ ਭਾਈਚਾਰੇ ਦੇ ਕਿਸਾਨ ਪੱਖੀ ਸਮਰਥਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਟਲੀ ਫੇਰੀ ਦੇ ਰੋਸ ਵਜੋਂ ਰਾਜਧਾਨੀ ਰੋਮ ਵਿਖੇ ਰੋਸ ਪ੍ਰਦਰਸ਼ਨ ਕਰ ਕੇ ਭਾਰੀ ਰੋਸ ਜ਼ਾਹਰ ਕੀਤਾ ਗਿਆ | ਰੋਮ ਦੇ ਵਿਕਟੋਰੀਆ ਪਾਰਕ ਵਿਚ ਇਕੱਤਰ ਹੋਏ ਇਨ੍ਹਾਂ ਨੌਜਵਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਭਾਰਤ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀ ਕਰ ਦਿੰਦੀ ਉਦੋਂ ਤੱਕ ਟਿਕ ਕੇ ਨਹੀ ਬੈਠਿਆ ਜਾਵੇਗਾ ਅਤੇ ਯੂ. ਐਨ. ਓ. ਜੇਨੇਵਾ ਦਫ਼ਤਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉੱਥੇ ਵੀ ਰੋਸ ਪ੍ਰਦਰਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਦੇ ਪੱਖਾਂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਆਵਾਜ਼ ਹੋਰ ਬੁਲੰਦ ਕੀਤੀ ਜਾ ਸਕੇ।
Related Posts
ਮਿੰਨੀ ਸਕੱਤਰੇਤ ਪੁੱਜਾ ਕਿਸਾਨਾਂ ਦਾ ਕਾਫ਼ਲਾ, ਹਿਰਾਸਤ ’ਚ ਲਏ ਕਿਸਾਨ ਆਗੂ ਕੀਤੇ ਰਿਹਾਅ
ਕਰਨਾਲ, 7 ਸਤੰਬਰ (ਬਿਊਰੋ)– ਇਸ ਸਮੇਂ ਦੀ ਵੱਡੀ ਖ਼ਬਰ ਇਹ ਹੈ ਕਿ ਕਰਨਾਲ ’ਚ ਕਿਸਾਨਾਂ ਦਾ ਕਾਫ਼ਲਾ ਮਿੰਨੀ ਸਕੱਤਰੇਤ ਪਹੁੰਚ ਚੁੱਕਾ…
ਹਾਥਰਸ ਮਾਮਲਾ: ਯੂਪੀ ਪੁਲੀਸ ਵੱਲੋਂ 3,200 ਪੰਨਿਆਂ ਦੀ ਚਾਰਜਸ਼ੀਟ ਦਾਇਰ
ਨਵੀਂ ਦਿੱਲੀ, ਉੱਤਰ ਪ੍ਰਦੇਸ਼ ਪੁਲੀਸ ਨੇ ਹਾਥਰਸ ਭਗਦੜ ਦੀ ਘਟਨਾ ਨਾਲ ਸਬੰਧਤ 11 ਜਣਿਆਂ ਖਿਲਾਫ 3200 ਪੰਨਿਆਂ ਦੀ ਚਾਰਜਸ਼ੀਟ ਤਿਆਰ…
ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਨੇ ਦਿੱਤੀ z+ ਸਿਕਿਓਰਿਟੀ
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਕੇਂਦਰ ਸਰਕਾਰ ਵੱਲੋਂ ਜੈਡ ਪਲੱਸ ਸੁਰੱਖਿਆ ਦਿੱਤੀ ਗਈ…