ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਹਰੀਸ਼ ਰਾਵਤ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਜਿਸ ‘ਚ ਭਾਜਪਾ ਇੱਕ ਫਿਰਕਾਪ੍ਰਸਤ ਪਾਰਟੀ ਹੈ, ਦਾ ਸਖਤ ਨੋਟਿਸ ਲੈਂਦਿਆਂ ਦੋਵੇਂ ਕਾਂਗਰਸ ਦੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਕਾਂਗਰਸ ਦੇ ਪਿਛਲੇ ਇਤਿਹਾਸ ਨੂੰ ਖੋਲ੍ਹ ਕੇ ਉਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਚੰਗੀ ਤਰ੍ਹਾਂ ਪੜ੍ਹਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਭਾਜਪਾ ਨੂੰ ਇੱਕ ਫਿਰਕਾਪ੍ਰਸਤ ਪਾਰਟੀ ਦੱਸਿਆ ਹੈ, ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨ, ਟਾਕੀ ਉਹਨਾਂ ਨੂੰ ਪੱਤਾ ਲੱਗੇ ਕਿ ਭਾਰਤ ਨੂੰ ਧਰਮ ਦੇ ਅਧਾਰ ਤੇ ਅਤੇ ਜਾਤ ਦੇ ਆਧਾਰ ‘ਤੇ ਵੰਡਣ ਵਾਲੀ ਇਹ ਕਾਂਗਰਸ ਪਾਰਟੀ ਸੀ ਨਾ ਕਿ ਭਾਜਪਾ। ਕਾਂਗਰਸ ਦੇ ਹੱਥ ਅੱਜ ਤੱਕ ਕਿੰਨੇ ਮਾਸੂਮਾਂ, ਨਿਰਦੋਸ਼ ਅਤੇ ਨਿਹੱਥੇ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ? ਉਸ ਨੂੰ ਗਿਣਨਾ ਨਾ ਸਿਰਫ ਮੁਸ਼ਕਲ ਹੈ ਬਲਕਿ ਇਹ ਅਸੰਭਵ ਵੀ ਹੈI ਤੁਸੀਂ ਕਿਸ ਮੂੰਹ ਨਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ ਹੋ? ਜੇ ਦੇਸ਼ ਵਿੱਚ ਕੋਈ ਫ਼ਿਰਕੂ ਪਾਰਟੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ।
Related Posts
ਲਾਅ ਯੂਨੀਵਰਸਿਟੀ ਮਾਮਲਾ ‘ਚ ਬਾਹਰੀ ਕਮੇਟੀ ਦਾ ਗਠਨ, 10ਵੇਂ ਦਿਨ ‘ਚ ਦਾਖਲ ਹੋਇਆ ਵਿਦਿਆਰਥੀਆਂ ਦਾ ਸੰਘਰਸ਼
ਪਟਿਆਲਾ: ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਅਤੇ ਯੂਨੀਵਰਸਟੀ ਦੇ ਉਪ ਕੁਲਪਤੀ ਵਿਚਕਾਰ ਚੱਲ ਰਹੇ ਰੇੜਕੇ…
ਚੀਮਾ ਨੇ ਕੀਤੀ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੀ ਗ੍ਰਿਫ਼ਤਾਰੀ ਦੀ ਮੰਗ
ਸੰਗਰੂਰ, 24 ਜਨਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ…
ਸੰਗਰੂਰ ਜ਼ਿਮਨੀ ਚੋਣ : ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ
ਸੰਗਰੂਰ : ਸੰਗਰੂਰ ਲੋਕ ਸਭਾ ਹਲਕੇ ‘ਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਸਵੇਰ ਦੇ 9…