ਸੰਗਰੂਰ ਜ਼ਿਮਨੀ ਚੋਣ : ਜਾਣੋ ਹੁਣ ਤੱਕ ਦੀ ਵੋਟ ਫ਼ੀਸਦੀ

election/nawanpunjab.comn

ਸੰਗਰੂਰ : ਸੰਗਰੂਰ ਲੋਕ ਸਭਾ ਹਲਕੇ ‘ਚ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਸਵੇਰ ਦੇ 9 ਵਜੇ ਤੱਕ ਸੰਗਰੂਰ ਲੋਕ ਸਭਾ ਹਲਕੇ ‘ਚ 4.07 ਫ਼ੀਸਦੀ ਵੋਟਿੰਗ ਹੋਈ ਹੈ। ਸਵੇਰੇ 9 ਵਜੇ ਤੱਕ ਲਹਿਰਾ ‘ਚ 4 ਫ਼ੀਸਦੀ ਵੋਟਿੰਗ, ਦਿੜ੍ਹਬਾ ‘ਚ 4.95 ਫ਼ੀਸਦੀ ਵੋਟਿੰਗ, ਸੁਨਾਮ ‘ਚ 4.8 ਫ਼ੀਸਦੀ ਵੋਟਿੰਗ, ਧੂਰੀ ‘ਚ 5 ਫ਼ੀਸਦੀ ਵੋਟਿੰਗ ਅਤੇ ਸੰਗਰੂਰ ‘ਚ 3 ਫ਼ੀਸਦੀ ਵੋਟਿੰਗ ਹੋਈ ਹੈ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੱਲੋਂ ਵੀ ਆਪਣੀ ਵੋਟ ਪਾਈ ਗਈ ਹੈ। ਬਰਨਾਲਾ ਦੇ ਪੋਲਿੰਗ ਬੂਥ ‘ਤੇ ਪੁੱਜੇ ਕੇਵਲ ਸਿੰਘ ਢਿੱਲੋਂ ਨੇ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਸੰਗਰੂਰ ਦੇ ਲੋਕ ਉਸ ਵਿਅਕਤੀ ਨੂੰ ਲੋਕ ਸਭਾ ‘ਚ ਪਹੁੰਚਾਉਣ, ਜਿਨ੍ਹਾਂ ਦੀ ਕੇਂਦਰ ‘ਚ ਸਰਕਾਰ ਹੈ ਤਾਂ ਜੋ ਪੰਜਾਬ ਨੂੰ ਅਸੀਂ ਵੱਡੇ ਪੈਕਜ ਲਿਆ ਕੇ ਦੇ ਸਕੀਏ। ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਕੇਵਲ ਢਿੱਲੋਂ ਨੇ ਸਾਫ਼ ਕੀਤਾ ਕਿ ਮੇਰੀ ਪ੍ਰਧਾਨ ਮੰਤਰੀ ਨਾਲ ਇਸ ਸਬੰਧੀ ਗੱਲਬਾਤ ਹੋਈ ਹੈ।
ਉਨ੍ਹਾਂ ਨੇ ਮੈਨੂੰ ਯਕੀਨ ਦੁਆਇਆ ਹੈ ਕਿ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਪੰਜਾਬ ਤੋਂ ਹੀ ਹੋਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪੀ. ਆਰ. ਟੀ. ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ ਖੜਿਆਲ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ (ਪੰਜਾਬ ਸਰਕਾਰ) ਅਤੇ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਨੇ ਅਪਣੇ ਪਰਿਵਾਰ ਸਮੇਤ ਲੋਕ ਸਭਾ ਸੰਗਰੂਰ ਲਈ ਵਿਧਾਨ ਸਭਾ ਹਲਕਾ ਸੰਗਰੂਰ ਦੇ ਬੂਥ ਨੰਬਰ-74 ਤੇ ਵੋਟ ਪਾਈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਉੱਭਾਵਾਲ ਵਿਖੇ ਪਰਿਵਾਰ ਸਮੇਤ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਉਨ੍ਹਾਂ ਨਾਲ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ, ਹਰਪ੍ਰੀਤ ਕੌਰ ਢੀਂਡਸਾ, ਹਰਜੀਤ ਕੌਰ ਢੀਂਡਸਾ ਤੋਂ ਇਲਾਵਾ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ। ਭਾਜਪਾ ਦੇ ਪ੍ਰਮੁੱਖ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਸੰਗਰੂਰ ਵਿਖੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਵੋਟ ਪਾਈ ਗਈ।

Leave a Reply

Your email address will not be published. Required fields are marked *