ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਹਰੀਸ਼ ਰਾਵਤ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਜਿਸ ‘ਚ ਭਾਜਪਾ ਇੱਕ ਫਿਰਕਾਪ੍ਰਸਤ ਪਾਰਟੀ ਹੈ, ਦਾ ਸਖਤ ਨੋਟਿਸ ਲੈਂਦਿਆਂ ਦੋਵੇਂ ਕਾਂਗਰਸ ਦੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਕਾਂਗਰਸ ਦੇ ਪਿਛਲੇ ਇਤਿਹਾਸ ਨੂੰ ਖੋਲ੍ਹ ਕੇ ਉਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਚੰਗੀ ਤਰ੍ਹਾਂ ਪੜ੍ਹਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਭਾਜਪਾ ਨੂੰ ਇੱਕ ਫਿਰਕਾਪ੍ਰਸਤ ਪਾਰਟੀ ਦੱਸਿਆ ਹੈ, ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਨ, ਟਾਕੀ ਉਹਨਾਂ ਨੂੰ ਪੱਤਾ ਲੱਗੇ ਕਿ ਭਾਰਤ ਨੂੰ ਧਰਮ ਦੇ ਅਧਾਰ ਤੇ ਅਤੇ ਜਾਤ ਦੇ ਆਧਾਰ ‘ਤੇ ਵੰਡਣ ਵਾਲੀ ਇਹ ਕਾਂਗਰਸ ਪਾਰਟੀ ਸੀ ਨਾ ਕਿ ਭਾਜਪਾ। ਕਾਂਗਰਸ ਦੇ ਹੱਥ ਅੱਜ ਤੱਕ ਕਿੰਨੇ ਮਾਸੂਮਾਂ, ਨਿਰਦੋਸ਼ ਅਤੇ ਨਿਹੱਥੇ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਹਨ? ਉਸ ਨੂੰ ਗਿਣਨਾ ਨਾ ਸਿਰਫ ਮੁਸ਼ਕਲ ਹੈ ਬਲਕਿ ਇਹ ਅਸੰਭਵ ਵੀ ਹੈI ਤੁਸੀਂ ਕਿਸ ਮੂੰਹ ਨਾਲ ਧਰਮ ਨਿਰਪੱਖਤਾ ਦੀ ਗੱਲ ਕਰਦੇ ਹੋ? ਜੇ ਦੇਸ਼ ਵਿੱਚ ਕੋਈ ਫ਼ਿਰਕੂ ਪਾਰਟੀ ਹੈ ਤਾਂ ਉਹ ਕਾਂਗਰਸ ਪਾਰਟੀ ਹੈ।
Related Posts
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 1 ਫਰਵਰੀ ਨੂੰ ਸ਼ਹੀਦਾਂ ਦੀ ਧਰਤੀ ਵਿਧਾਨ ਸਭਾ ਹਲਕਾ ਸ੍ਰੀ…
ਬਿਕਰਮ ਮਜੀਠੀਆ ਨੇ ਭਗਵੰਤ ਮਾਨ ਦੀ ਪੰਜਾਬ ਸਰਕਾਰ ’ਤੇ ਖੁੱਲ੍ਹ ਕੇ ਸਾਧੇ ਨਿਸ਼ਾਨੇ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਗੁਰੂਦੁਆਰਾ ਸ੍ਰੀ ਛੇਹਰਟਾ ਸਾਹਿਬ ਪਾਤਸ਼ਾਹੀ…
ਪੰਜਾਬ ਵਿਚ 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ
ਚੰਡੀਗੜ੍ਹ, 10 ਜੁਲਾਈ (ਦਲਜੀਤ ਸਿੰਘ)- ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਵਿਚਕਾਰ ਪੀ.ਐਸ.ਪੀ.ਸੀ.ਐਲ. ਵਲੋਂ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ…