ਪਾਣੀਪਤ, 27 ਸਤੰਬਰ (ਦਲਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਕਿਸਾਨ ਮਹਾਪੰਚਾਇਤ ਦੌਰਾਨ ਕਿਹਾ ਕਿ ਕਿਸਾਨ ਅੰਦੋਲਨ ਦੇ 10 ਮਹੀਨਿਆਂ ’ਚ ਸਰਕਾਰ ਨੇ 40 ਹਜ਼ਾਰ ਮੁਕੱਦਮੇ ਦਰਜ ਕਰ ਲਏ ਹਨ। ਸਰਕਾਰ ਸਾਨੂੰ ਕਮਜ਼ੋਰ ਸਮਝਣ ਦਾ ਵਹਿਮ ਆਪਣੇ ਮਨ ’ਚੋਂ ਕੱਢ ਦੇਵੇ। ਭਾਜਪਾ ਤੇ ਜਜਪਾ ਦੇ ਕਿਸੇ ਨੇਤਾ ’ਚ ਹਿੰਮਤ ਨਹੀਂ ਕਿ ਉਹ ਕਿਸੇ ਪਿੰਡ ’ਚ ਜਾਣ। ਚਢੂਨੀ ਨੇ ਕਿਹਾ ਕਿ ਸਾਡੇ 700 ਕਿਸਾਨ ਇਸ ਅੰਦੋਲਨ ’ਚ ਜਾਨ ਗੁਆ ਚੁੱਕੇ ਹਨ, ਫਿਰ ਵੀ ਸ਼ਾਂਤੀ ਨਾਲ ਬੈਠੇ ਹੋਏ ਹਾਂ ਅਤੇ ਡਾਂਗਾ ਖਾ ਰਹੇ ਹਨ। ਕਿਸਾਨਾਂ ਨੂੰ ਗੁੱਸਾ ਆ ਗਿਆ ਤਾਂ ਪ੍ਰਧਾਨ ਮੰਤਰੀ ਦੀ ਕੋਠੀ ਦੇ ਅੱਗੇ ਟੈਂਟ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਕਿੰਨੇ ਹੀ ਮੁਕੱਦਮੇ ਦਰਜ ਹੋ ਜਾਣ, ਕੋਈ ਕਿਸਾਨ ਕੋਰਟ ਜਾਂ ਥਾਣੇ ਨਹੀਂ ਜਾਏਗਾ ਸਗੋਂ ਜੋ ਪੁਲਸ ਕਰਮਚਾਰੀ ਗ੍ਰਿਫਤਾਰ ਕਰਨ ਆਏ, ਉਸ ਨੂੰ ਉਥੇ ਹੀਬਿਠਾ ਲਓ।
ਭਾਜਪਾ ਵੋਟ ਲੈ ਕੇ ਡਾਂਗਾ ਮਾਰ ਰਹੀ ਹੈ। ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਾ ਕੇ ਸਰਕਾਰ ਫਸਲਾਂ ਦੇ ਰੇਟ ਵਧਾਉਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਚਲਾਉਣਾ ਹੈ, ਜਦ ਤੱਕ ਜਿੱਤ ਨਾ ਜਾਈਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਵੱਖ-ਵੱਖ ਜ਼ਿਿਲਆਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਮਹਾਪੰਚਾਇਤ ਦੇ ਨਾਲ ਹੀ ਖਾਣ-ਪੀਣ ਦਾ ਸਹੀ ਪ੍ਰਬੰਧ ਸੀ।