ਚੰਡੀਗੜ੍ਹ, 30 ਨਵੰਬਰ – ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਸ੍ਰੀਮਦਭਗਵਦ ਗੀਤਾ ਦੀ ਪਵਿੱਤਰ ਧਰਤੀ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹਾਉਤਸਵ ਦੇ ਪ੍ਰੋਗ੍ਰਾਮਾਂ ਦੀ ਲੜੀ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਸ੍ਰੀਮਦਭਗਵਦਗੀਤਾ ਸਦਨ ਵਿਚ ਕੌਮਾਂਤਰੀ ਗੀਤਾ ਸੈਮੀਨਾਰ ਵਿਚ ਹਿੱਸਾ ਲਿਆ ਤੇ ਉਨ੍ਹਾਂ ਨੇ ਸੂਬਾਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਹਰਿਆਣਾ ਸਰਕਾਰ ਦੀ 3 ਮਹਤੱਵਪੂਰਣ ਪਰਿਯੋਜਨਾਵਾਂ ਦਾ ਵਰਚੂਅਲੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ‘ਤੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਮਾਣਯੋਗ ਮੌਜੂਦਗੀ ਰਹੀ।
ਰਾਸ਼ਟਰਪਤੀ ਨੇ ਅੰਤੋਂਦੇਯ ਪਰਿਵਾਰਾਂ ਦੇ ਲਈ ਨਿਰੋਗੀ ਹਰਿਆਣਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ ਅੰਤੋਂਦੇਯ ਪਰਿਵਾਰਾਂ ਦੀ ਵਿਆਪਕ ਸਿਹਤ ਜਾਂਚ ਮੁਫਤ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ 1 ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਪਹਿਲੇ ਪੜਾਅ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜਦੋਂ ਕਿ ਬਾਕੀ ਆਬਾਦੀ ਨੂੰ ਬਾਅਦ ਦੇ ਪੜਾਆਂ ਵਿਚ ਕਵਰ ਕੀਤਾ ਜਾਵੇਗਾ।
ਨਾਗਰਿਕ ਸੰਸਾਧਨ ਸੂਚਨਾ ਵਿਭਾਗ ਵੱਲੋਂ ਜਾਰੀ ਅੰਤੋਂਦੇਯ ਪਰਿਵਾਰਾਂ ਦੇ ਆਂਕੜਿਆਂ ਅਨੁਸਾਰ ਕੁੱਲ ਘਰਾਂ ਦੀ ਗਿਣਤੀ 26,64,257 ਹੈ ਅਤੇ ਆਬਾਦੀ 1,06,475 ਹੈ। ਅੰਤੋਂਦੇਯ ਪਰਿਵਾਰ ਨੂੰ ਇਸ ਦੇ ਸਾਰੇ ਮੈਂਬਰਾਂ ਦੀ ਵਿਆਪਕ ਜਾਂਚ ਲਈ ਇਕ ਇਕਾਈ ਵਜੋ ਲਿਆ ਜਾਵੇਗਾ ਅਤੇ ਪ੍ਰਕ੍ਰਿਆ ਨੂੰ ਆਸਾਨ ਬਨਾਉਣ ਲਈ ਆਬਾਦੀ ਨੂੰ 5 ਵੱਖ-ਵੱਖ ਉਮਰ ਸਮੂਹਾਂ ਵਿਚ ਵੰਡਿਆ ਗਿਆ ਹੈ। ਸ਼੍ਰੇਣੀ-1 ਤਹਿਤ 0-6 ਮਹੀਨੇ, ਸ਼੍ਰੇਣੀ ਵਿਚ 6-59 ਮਹੀਨੇ, ਸ਼੍ਰੇਣੀ -3 ਵਿਚ 5-18 ਸਾਲ, ਸ਼੍ਰੇਣੀ -4 ਵਿਚ 18-40 ਸਾਲ ਅਤੇ ਸ਼੍ਰੇਣੀ -5 ਵਿਚ 40 ਸਾਲ ਤੋਂ ਵੱਧ ਉਮਰ ਵਰਗ ਨੂੰ ਰੱਖਿਆ ਗਿਆ ਹੈ।
ਆਸ਼ਾ ਅਤੇ ਆਂਗਨਵਾੜੀ ਵਰਕਰਸ ਯੋਗ ਆਬਾਦੀ ਦੇ ਹਰੇਕ ਘਰ ਦਾ ਦੌਰਾ ਕਰੇਂਗੀ ਅਤੇ ਉਨ੍ਹਾਂ ਦਾ ਨੇੜਲੇ ਸਿਹਤ ਸਹੂਲਤ ਵਿਚ ਜਾਂਚ ਦੇ ਲਈ ਮਾਰਗਦਰਸ਼ਨ ਕਰੇਂਗੀ। ਲਾਭਕਾਰ ਦੀ ਆਮ ਸ਼ਰੀਰਿਕ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਹੋਰ ਲੈਬ ਜਾਂਚ ਵੀ ਕੀਤੀ ਜਾਵੇਗੀ।
ਸਿਹਤ ਜਾਂਚ ਦੌਰਾਨ ਡਾਟਾ ਦਾ ਰਿਕਾਰਡ ਰੱਖਣ ਲਈ ਇਕ ਇਨ-ਹਾਊਸ ਐਪਲੀਕੇਸ਼ਨ ਵਿਕਸਿਤ ਕੀਤੀ ਜਾਵੇਗੀ, ਜਿਸ ਦੀ ਵਰਤੋ ਮੌਜੂਦਾ ਸਿਹਤ ਪ੍ਰੋਗ੍ਰਾਮਾਂ ਦੇ ਸੁਧਾਰ ਵਿਚ ਕੀਤਾ ਜਾ ਸਕਦਾ ਹੈ।
ਸਿਰਸਾ ਨੂੰ ਮਿਲੀ ਮੈਡੀਕਲ ਕਾਲਜ ਦੀ ਸੌਗਾਤ, ਰਾਸ਼ਟਰਪਤੀ ਨੇ ਰੱਖਿਆ ਨੀਂਹ ਪੱਥਰ
ਹਰਿਆਣਾ ਸਰਕਾਰ ਨਾਗਰਿਕਾਂ ਨੂੰ ਪ੍ਰਾਥਮਿਕ , ਸੈਕੇਂਡਰੀ ਅਤੇ ਤੀਜੇ ਪੱਧਰ ‘ਤੇ ਗੁਣਵੱਤਾਪੂਰਣ ਸਿਹਤ ਸੇਵਾ ਉਪਲਬਧ ਕਰਾਉਣ ਲਈ ਪ੍ਰਤੀਬੱਧ ਹੈ। ਡਾਕਟਰਾਂ ਦੀ ਵੱਧਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਵਾਂਟੇਂਡ ਡਾਕਟਰ:ਰੋਗੀ ਅਨੁਪਾਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਬਨਾਉਣ ਦਾ ਟੀਚਾ ਰੱਖਿਆ ਹੈ। ਇਸੀ ਲੜੀ ਵਿਚ ਅੱਜ ਰਾਸ਼ਟਰਪਤੀ ਨੇ ਜਿਲ੍ਹਾ ਸਿਰਸਾ ਵਿਚ 21 ਏਕੜ ਜਮੀਨ ‘ਤੇ ਬਨਣ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ‘ਤੇ ਲਗਭਗ 950 ਕਰੋੜ ਰੁਪਏ ਦਾ ਲਾਗਤ ਆਵੇਗੀ।
ਇਸ ਕਾਲਜ ਦੀ ਸਥਾਪਨਾ ਨਾਲ ਜਿਲ੍ਹਾ ਸਿਰਸਾ ਤੇ ਨੇੜੇ ਦੇ ਖੇਤਰਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਮੈਡੀਕਲ ਸਿਖਿਆ ਅਤੇ ਖੋਜ ਨੂੰ ਵੀ ਪ੍ਰੋਤਸਾਹਨ ਮਿਲੇਗਾ। ਇਸ ਕਾਲਜ ਵਿਚ 100 ਐਮਬੀਬੀਐਸ ਵਿਦਿਆਰਥੀਆਂ ਦਾ ਸਾਲਾਨਾ ਦਾਖਲਾ ਹੋਵੇਗਾ ਅਤੇ ਅੱਤਆਧੁਨਿਕ ਤਕਨੀਕਾਂ ਨਾਲ ਲੈਸ 539 ਬਿਸਤਰਿਆਂ ਦਾ ਹਸਪਤਾਲ ਹੋਵੇਗਾ।
ਕਾਲਜ ਪਰਿਸਰ ਕਈ ਸੇਵਾਵਾਂ ਨਾਲ ਹੋਵੇਗਾ ਲੈਸ
ਇਸ ਪਰਿਸਰ ਵਿਚ ਸੇਵਾ ਬਲਾਕ ਦੇ ਨਾਲ ਵਿਦਿਅਕ ਹਸਪਤਾਲ, ਪ੍ਰੀਖਿਆ ਬਲਾਕ ਦੇ ਨਾਲ ਮੈੜੀਕਲ ਕਾਲਜ, ਗਲਰਸ ਹਾਸਟਲ ਤੇ ਗਰਲਸ ਇੰਟਰਨ ਹਾਸਟਲ, ਬੁਆਏਜ ਹਾਸਟਲ ਤੇ ਬੁਆਏਜ ਇੰਟਰਨ ਹਾਸਟਲ, ਜੂਨੀਅਰ ਸੀਨੀਅਰ ਰੇਂਜੀਡੇਂਟ ਹਾਸਟਲ, ਅਟੋਪਸੀ ਬਲਾਕ, ਵੇਸਟ ਪ੍ਰਬੰਧਨ ਸਹੂਲਤ, ਖੇਡ, ਸਹੂਲਤ, ਨਰਸਿੰਗ, ਪੈਰਾਮੈਡੀਕਲ ਅਤੇ ਡਿਜੀਓਥੇਰੇਪੀ ਕਾਲਜ, ਨਰਸਿੰਗ ਗਲਰਸ ਹਾਸਟਲ ਆਦਿ ਸਹੂਲਤਾਂ ਹੋਣਗੀਆਂ।
ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਸੂਬਾਵਾਸੀਆਂ ਨੂੰ ਬਿਨ੍ਹਾ ਰੁਕਾਵਟ ਅਤੇ ਸਰਲ ਟ੍ਰਾਂਸਪੋਰਟ ਸਹੂਲਤ ਪ੍ਰਦਾਨ ਕਰਨ ਲਈ ਇਕ ਕਦਮ ਹੋਰ ਅੱਗੇ ਵੱਧਦੇ ਹੋਏ ਸੂਬਾ ਸਰਕਾਰ ਨੇ ਹਰਿਆਣਾ ਰੋਡਵੇਜ ਦੀਆਂ ਬੱਸਾਂ ਵਿਚ ਈ-ਟਿਕਟਿੰਗ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਇਸ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਦੇ ਨਾਲ ਹੀ ਰਾਸ਼ਟਰਪਤੀ ਨੂੰ ਪਹਿਲੀ ਟਿਕਟ ਵਜੋ ਨੈਸ਼ਨਲ ਈ-ਮੋਬਿਲਿਟੀ ਕਾਰਡ ਦਕੀ ਰੈਪਲਿਕਾ ਭੇਂਟ ਕੀਤੀ ਗਈ।
ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਪਨ ਲੂਪ ਟਿਕਟਿੰਗ ਪ੍ਰਣਾਲੀ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ। ਸ਼ੁਰੂਆਤੀ ਪੜਾਅ ਵਿਚ 6 ਡਿਪੋ ਮਤਲਬ ਚੰਡੀਗੜ੍ਹ, ਕਰਨਾਲ, ਫਰੀਦਾਬਾਦ, ਸੋਨੀਪਤ, ਭਿਵਾਨੀ ਅਤੇ ਸਿਰਸਾ ਵਿਚ ਈ-ਟਿਕਟਿੰਗ ਪ੍ਰਣਾਲੀ ਲਾਗੂ ਹੋਵੇਗੀ। ਇਸੀ ਤਰ੍ਹਾ ਹਰਿਆਣਾ ਰੋਡਵੇਜ ਦੇ ਬਾਕੀ 18 ਡਿਪੋ ਵਿਚ ਜਨਵਰੀ 2023 ਦੇ ਆਖੀਰ ਤਕ ਇਸ ਪਰਿਯੋਜਨਾ ਨੂੰ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤਾ ਜਾਵੇਗਾ।
ਇਸ ਪਰਿਯੋਜਨਾ ਦੇ ਮੁੱਖ ਉਦੇਸ਼ ਮਾਲ ਲੀਕੇਜ ਨੂੰ ਬੰਦ ਕਰਨਾ ਹੈ। ਨਾਲ ਹੀ ਓਪਨ ਲੂਪ ਟਿਕਟਿੰਗ ਦੀ ਵਰਤੋ ਨੂੰ ਪ੍ਰੋਤਸਾਹਨ ਦੇਣਾ, ਜਿਸ ਨੂੰ ਬਾਅਦ ਵਿਚ ਪੂਰੇ ਭਾਰਤ ਵਿਚ ਯਾਤਰਾ ਦੇ ਹੋਰ ਢੰਗਾਂ ਲਈ ਵੀ ਵਰਤੋ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ, 29 ਨਵੰਬਰ ( ) – ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਮੰਗਲਵਾਰ ਨੂੰ ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ‘ਤੇ ਪਹੁੰਚੀ। ਇੱਥੇ ਪਹੁੰਚ ਕੇ ਉਨ੍ਹਾਂ ਨੇ ਕੌਮਾਂਤਰੀ ਗੀਤਾ ਮਹਾਉਤਸਵ ਦੀ ਸ਼ੁਰੂਆਤ ਕੀਤੀ। ਸੱਭ ਤੋਂ ਪਹਿਲਾਂ ਉਨ੍ਹਾਂ ਨੇ ਪਵਿੱਤ ਬ੍ਰਹਮਸਰੋਵਰ ‘ਤੇ ਪੂਜਾ-ਅਰਚਨਾ ਕੀਤੀ। ਇਸ ਦੇ ਬਾਅਦ ਸ੍ਰੀਮਦਭਗਵਦਗੀਤਾ ‘ਤੇ ਫੁੱਲ ਅਰਪਿਤ ਕੀਤੇ ਅਤੇ ਗੀਤਾ ਯੱਗ ਵਿਚ ਪੂਰਣ ਆਹੂਤੀ ਦਿੱਤੀ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਮੌਜੂਦ ਰਹੇ।
ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਬ੍ਰਹਮਸਰੋਵਰ ਦੇ ਕਿਨਾਰੇ ‘ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਲਾਗਈ ਗਈ ਰਾਜ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਹਰਿਆਣਾ ਪੈਵੀਲਿਅਨ , ਸ਼ਿਲਪ ਉਦਯੋਗ ਅਤੇ ਪਾਰਟਨਰ ਸਟੇਟ ਮੱਧਪ੍ਰਦੇਸ਼ ਦੇ ਪੈਵੇਲਿਅਨ ਦਾ ਵੀ ਦੌਰਾ ਕੀਤਾ। ਰਾਸ਼ਟਰਪਤੀ ਨੇ ਉਸ ਤੋਂ ਬਾਅਦ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਸੈਮੀਨਾਰ ਅਤੇ ਹਰਿਆਣਾ ਨਾਲ ਜੁੜੀ ਵਿਕਾਸ ਪਰਿਯੋਜਨਾਵਾਂ ਦਾ ਨੀਂਹ ਪੱਥਰ ਤੇ ਉਦਘਾਟਨ ਕੀਤਾ।