ਜਲੰਧਰ/ਕਪੂਰਥਲਾ, 23 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਵਿਖੇ ਇੰਦਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਬਾਰਿਸ਼ ਨੇ ਯੂਨੀਵਰਸਿਟੀ ’ਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਭਾਰੀ ਮੀਂਹ ਨੂੰ ਲੈ ਕੇ ਯੂਨੀਵਰਸਿਟੀ ’ਚ ਜਿੱਥੇ ਪਾਣੀ ਭਰਿਆ ਨਜ਼ਰ ਆਇਆ, ਉਥੇ ਹੀ ਭਾਂਡੇ ਰੁੜਦੇ ਵੀ ਵਿਖਾਈ ਦਿੱਤੇ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਆਉਣ ਨੂੰ ਲੈ ਕੇ ਪੀ. ਟੀ. ਯੂ. ਵਿਚ ਮੀਂਹ ਦੌਰਾਨ ਹੀ ਮੁੱਖ ਮੰਤਰੀ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਭਾਰੀ ਮੀਂਹ ਨਾਲ ਜਿੱਥੇ ਯੂਨੀਵਰਸਿਟੀ ’ਚ ਪਾਣੀ ਭਰ ਗਿਆ, ਉਥੇ ਹੀ ਬਣਾਏ ਗਏ ਖਾਣੇ ਦੇ ਭਾਂਡੇ ਪਾਣੀ ’ਚ ਰੁੜਦੇ ਵਿਖਾਈ ਦਿੱਤੇ।
Related Posts
ਹਿਮਾਚਲ: ਸਿਰਮੌਰ ’ਚ ਖਿਸਕੀ ਜ਼ਮੀਨ, ਰੇਣੂਕਾਜੀ-ਹਰੀਪੁਰਧਾਰ ਰੋਡ ਹੋਇਆ ਬੰਦ
ਨਾਹਨ, 3 ਅਗਸਤ (ਦਲਜੀਤ ਸਿੰਘ)- ਪਹਾੜੀ ਇਲਾਕਿਆਂ ’ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹਿਮਾਚਲ ਪ੍ਰਦੇਸ਼…
ਲੁਧਿਆਣਾ ’ਚ ਐਮਪੀ ਵੜਿੰਗ ਦੀ ਪਤਨੀ ਵੱਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ…
ਪੰਜਾਬ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਸਕੂਲ ਦੀ ਲਾਗਇਨ ਆਈ.ਡੀ. ‘ਤੇ ਕੀਤਾ ਜਾਰੀ
ਐੱਸ.ਏ.ਐੱਸ.ਨਗਰ, 18 ਮਈ- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 10 ਵੀਂ ਸ਼੍ਰੇਣੀ ਦੀ ਦਸੰਬਰ ਕਰਵਾਈ ਟਰਮ-1 ਦੀ ਪ੍ਰੀਖਿਆ ਦਾ…