ਜਲੰਧਰ/ਕਪੂਰਥਲਾ, 23 ਸਤੰਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਵਿਖੇ ਇੰਦਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਬਾਰਿਸ਼ ਨੇ ਯੂਨੀਵਰਸਿਟੀ ’ਚ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਭਾਰੀ ਮੀਂਹ ਨੂੰ ਲੈ ਕੇ ਯੂਨੀਵਰਸਿਟੀ ’ਚ ਜਿੱਥੇ ਪਾਣੀ ਭਰਿਆ ਨਜ਼ਰ ਆਇਆ, ਉਥੇ ਹੀ ਭਾਂਡੇ ਰੁੜਦੇ ਵੀ ਵਿਖਾਈ ਦਿੱਤੇ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਆਉਣ ਨੂੰ ਲੈ ਕੇ ਪੀ. ਟੀ. ਯੂ. ਵਿਚ ਮੀਂਹ ਦੌਰਾਨ ਹੀ ਮੁੱਖ ਮੰਤਰੀ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਭਾਰੀ ਮੀਂਹ ਨਾਲ ਜਿੱਥੇ ਯੂਨੀਵਰਸਿਟੀ ’ਚ ਪਾਣੀ ਭਰ ਗਿਆ, ਉਥੇ ਹੀ ਬਣਾਏ ਗਏ ਖਾਣੇ ਦੇ ਭਾਂਡੇ ਪਾਣੀ ’ਚ ਰੁੜਦੇ ਵਿਖਾਈ ਦਿੱਤੇ।
PTU ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਮੀਂਹ ’ਚ ਤਿਆਰ ਹੋਇਆ ਖਾਣਾ, ਰੁੜ ਗਏ ਭਾਂਡੇ
