ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਬਾਦਲ ਦੇ ਅੱਜ ਉਸ ਵੇਲੇ ਕੁਰਸੀ ਤੋਂ ਡਿੱਗ ਕੇ ਸੱਟ ਲੱਗ ਗਈ ਜਦੋਂ ਉਹ ਕਰੀਬ 2 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਪੀਏ ਨੂੰ ਮੰਗ ਪੱਤਰ ਸੌਂਪਣ ਮਗਰੋਂ ਕੁਰਸੀ ਤੋਂ ਉੱਠਣ ਲੱਗੇ ਤਾਂ ਕੁਰਸੀ ਦੀ ਲੱਤ ਟੁੱਟ ਗਈ ਤੇ ਉਹ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੇ ਸੱਟ ਲੱਗ ਗਈ। ਇਹ ਹਾਦਸਾ ਕੁਰਸੀ ਟੁੱਟਣ ਕਾਰਨ ਵਾਪਰਿਆ। ਸੁਰੱਖਿਆ ਕਰਮੀਆਂ ਦੀ ਮਦਦ ਨਾਲ ਸੁਖਬੀਰ ਦਾ ਕਾਫਲਾ ਮੰਜ਼ਿਲ ਵੱਲ ਰਵਾਨਾ ਹੋ ਗਿਆ ਪਰ ਰਸਤੇ ਵਿੱਚ ਦਰਦ ਹੋਣ ਕਾਰਨ ਸੁਖਬੀਰ ਇਲਾਜ ਲਈ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਗਏ। ਸੁਖਬੀਰ ਦੀ ਲੱਤ ‘ਚ ਫਰੈਕਚਰ ਹੋਣ ਕਾਰਨ ਡਾਕਟਰ ਨੇ ਸੱਜੀ ਲੱਤ ‘ਤੇ ਪਲਾਸਟਰ ਲਗਾ ਦਿੱਤਾ ਹੈ।
ਦੱਸ ਦੇਈਏ ਕਿ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਕੋਲ ਆਪਣੀ ਫਰਿਆਦ ਲੈ ਕੇ ਪਹੁੰਚੇ ਸਨ ।