ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀ ਫਰਿਆਦ ਲੈ ਕੇ ਪਹੁੰਚੇ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਜਿੱਥੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਫਰਿਆਦ ਵਿੱਚ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਸਿਆਸੀ ਰੁਝੇਵਿਆਂ ਤੋਂ ਇਲਾਵਾ ਪਰਿਵਾਰਿਕ ਰੁਝੇਵਿਆਂ ਤੋਂ ਵੀ ਦੂਰ ਹਨ, ਇਸ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਲਦ ਹੀ ਫੈਸਲਾ ਕਰਕੇ ਤਨਖਾਹ ਸੇਵਾ ਲਗਾਏ ਜਾਣ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇ।
ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਆਨੰਦ ਕਾਰਜ ਆਉਣ ਵਾਲੇ ਸਮੇਂ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਰੁਝੇਵਿਆਂ ਤੋਂ ਦੂਰ ਹਨ ਉਥੇ ਹੀ ਆਪਣੇ ਪਰਿਵਾਰਿਕ ਰੁਝੇਵਿਆਂ ਤੋਂ ਵੀ ਦੂਰ ਹਨ। ਸੁਭਾਵਿਕ ਹੈ ਕਿ ਪਰਿਵਾਰਕ ਰੁਝੇਵੇਂ ਬੇਟੀ ਦੇ ਆਨੰਦ ਕਾਰਜ ਸਮੇਂ ਵਿਅਕਤੀ ਆਮ ਵਾਂਗ ਵਿਚਰੇ। ਉਨ੍ਹਾਂ ਕਿਹਾ ਕਿ 30 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਿਆਂ ਅੱਜ ਢਾਈ ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਸਬੰਧੀ ਜਲਦੀ ਇਕੱਤਰਤਾ ਕਰਕੇ ਫੈਸਲਾ ਕੀਤਾ ਜਾਵੇ।