ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਵਿਚ ਵੱਖ-ਵੱਖ ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ, ਥਾਣਾ ਆਰਿਫ ਕੇ, ਥਾਣਾ ਕੁੱਲਗੜ੍ਹੀ, ਥਾਣਾ ਮਮਦੋਟ, ਥਾਣਾ ਕੁੱਲਗੜ੍ਹੀ, ਥਾਣਾ ਘੱਲ ਖੁਰਦ, ਥਾਣਾ ਜ਼ੀਰਾ ਸਦਰ, ਥਾਣਾ ਲੱਖੋਕੇ ਬਹਿਰਾਮ, ਥਾਣਾ ਗੁਰੂਹਰਸਹਾਏ ਪੁਲਿਸ ਨੇ 36 ਅਣਪਛਾਤੇ ਵਿਅਕਤੀਆਂ ਖਿਲਾਫ਼ 223 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਹੋਏ ਸਹਾਇਕ ਥਾਣੇਦਾਰ ਕੁਲਵੰਤ ਸਿੰਘ, ਸਹਾਇਕ ਥਾਣੇਦਾਰ ਗੁਰਨਾਮ ਸਿੰਘ, ਸਹਾਇਕ ਥਾਣੇਦਾਰ ਰਜਵੰਤ ਕੌਰ, ਹੌਲਦਾਰ ਪਰਮਜੀਤ ਸਿੰਘ, ਸਹਾਇਕ ਥਾਣੇਦਾਰ ਗੁਰਨਾਮ ਸਿੰਘ, ਸਹਾਇਕ ਥਾਣੇਦਾਰ ਕੁਲਵੰਤ ਸਿੰਘ, ਸਹਾਇਕ ਥਾਣੇਦਾਰ ਕੁਲਬੀਰ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਸਹਾਇਕ ਥਾਣੇਦਾਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਸੁਖਚੈਨ ਸਿੰਘ, ਹੌਲਦਾਰ ਗੁਰਦਰਸ਼ਨ ਸਿੰਘ, ਸਹਾਇਕ ਥਾਣੇਦਾਰ ਧਰਮਪਾਲ ਸਿੰਘ, ਸਹਾਇਕ ਥਾਣੇਦਾਰ ਸਰਬਜੀਤ ਸਿੰਘ, ਸਹਾਇਕ ਥਾਣੇਦਾਰ ਹਰਦੀਪ ਸਿੰਘ, ਉਪ ਮੰਡਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਸਹਾਇਕ ਥਾਣੇਦਾਰ ਮੇਜਰ ਸਿੰਘ, ਸਹਾਇਕ ਥਾਣੇਦਾਰ ਜਗਰੂਪ ਸਿੰਘ, ਨਿਸ਼ਾਨ ਸਿੰਘ ਨੋਡਲ ਅਫਸਰ ਹਲਕਾ ਪਟਵਾਰ ਅਫਸਰ, ਲਵਪ੍ਰੀਤ ਸਿੰਘ ਨੋਡਲ ਅਫਸਰ ਹਲਕਾ ਪਟਵਾਰੀ ਅਫਸਰ, ਸਹਾਇਕ ਥਾਣੇਦਾਰ ਮਹਿੰਦਰ ਸਿੰਘ, ਸਹਾਇਕ ਥਾਣੇਦਾਰ ਨਰੇਸ਼ ਕੁਮਾਰ, ਸਹਾਇਕ ਥਾਣੇਦਾਰ ਤਰਲੋਕ ਸਿੰਘ, ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਮੌਜੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰਾਂ ਨੇ ਇਤਲਾਹ ਦਿੱਤੀ ਕਿ ਪਿੰਡ ਬਾਰੇ ਕੇ, ਪਿੰਡ ਆਸਲ, ਪਿੰਡ ਭੰਬਾ ਸਿੰਘ ਵਾਲਾ, ਪਿੰਡ ਕਾਲੂ ਵਾਲਾ, ਪਿੰਡ ਭੰਬਾ ਸਿੰਘ ਵਾਲਾ, ਪਿੰਡ ਗੱਟੀ ਰਹੀਮੇ ਕੇ, ਪਿੰਡ ਆਸਲ, ਪਿੰਡ ਪੱਲਾ ਮੇਘਾ, ਪਿੰਡ ਬਾਰੇ ਕੇ, ਪਿੰਡ ਫਰਾਇਆ ਮੱਲ, ਪਿੰਡ ਮਸਤੇ ਕੇ, ਪਿੰਡ ਭਾਲਾ ਮੋਗਾ, ਪਿੰਡ ਤਾਨਾ ਬੱਗਾ, ਪਿੰਡ ਚੁਗੱਤੇ ਵਾਲਾ, ਪਿੰਡ ਹਸਤੀ ਵਾਲਾ, ਪਿੰਡ ਬੋਦਲ, ਪਿੰਡ ਦੋਨਾ ਤੇਲੂ ਮੱਲ, ਪਿੰਡ ਬਾਜੇ ਕੇ, ਪਿੰਡ ਕਾਸੂ ਬੇਗਾ, ਪਿੰਡ ਮਿਸ਼ਰੀ ਵਾਲਾ, ਪਿੰਡ ਚੱਬਾ, ਪਿੰਡ ਲਹੁਕੇ ਕਲਾਂ, ਪਿੰੰਡ ਮਰਖਾਈ, ਪਿੰਡ ਗੋਗੋਆਣੀ, ਪਿੰਡ ਹਾਮਦ, ਪਿੰਡ ਖਾਲਗੜ੍ਹ, ਪਿੰਡ ਕਾਹਨ ਸਿੰਘ ਵਾਲਾ, ਪਿੰਡ ਸੋਹਣਗੜ੍ਹ ਰੱਤੇਵਾਲਾ, ਪਿੰਡ ਤੱਲੇਵਾਲਾ, ਪਿੰਡ ਸ਼ਰੀਂਹ ਵਾਲਾ ਰੋਡ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।