ਨਵੀਂ ਦਿੱਲੀ – ਦੀਵਾਲੀ ਦੇ ਤਿਉਹਾਰ ਤੋਂ ਬਾਅਦ ਨਵੰਬਰ ਮਹੀਨੇ ‘ਚ ਕਈ ਛੁੱਟੀਆਂ ਆ ਰਹੀਆਂ ਹਨ, ਜਿਸ ਕਾਰਨ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਨਵੰਬਰ 2024 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਦੀਵਾਲੀ ਤੋਂ ਬਾਅਦ 7 ਤੋਂ 10 ਨਵੰਬਰ ਤੱਕ ਲਗਾਤਾਰ 4 ਦਿਨ ਬੈਂਕ ਬੰਦ ਰਹਿਣਗੇ। ਛੁੱਟੀਆਂ ਦੀ ਸੂਚੀ ਆਮ ਤੌਰ ‘ਤੇ ਵੱਖ-ਵੱਖ ਸੁਬਿਆਂ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ ਭਾਵ ਸਾਰੇ ਬੈਂਕ ਹਰ ਰੋਜ਼ ਬੰਦ ਨਹੀਂ ਹੋਣਗੇ। ਇਸ ਵਿੱਚ ਐਤਵਾਰ, ਦੂਜਾ ਅਤੇ ਚੌਥਾ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹੈ, ਜੋ ਦੇਸ਼ ਭਰ ਦੇ ਬੈਂਕਾਂ ਲਈ ਆਮ ਛੁੱਟੀਆਂ ਹੁੰਦੀਆਂ ਹਨ। ਰਿਜ਼ਰਵ ਬੈਂਕ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਨ੍ਹਾਂ ਛੁੱਟੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।
ਨਵੰਬਰ 2024 ਵਿੱਚ ਬੈਂਕ ਛੁੱਟੀਆਂ ਦੀ ਸੂਚੀ
2 ਨਵੰਬਰ – ਦੀਵਾਲੀ (ਬਾਲੀ ਪ੍ਰਤਿਪਦਾ) / ਬਾਲੀਪਦਯਾਮੀ / ਲਕਸ਼ਮੀ ਪੂਜਾ (ਦੀਪਾਵਲੀ) / ਗੋਵਰਧਨ ਪੂਜਾ / ਵਿਕਰਮ ਸੰਵਤ ਨਵੇਂ ਸਾਲ ਦੇ ਦਿਨ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਉੱਤਰਾਖੰਡ, ਸਿੱਕਮ, ਰਾਜਸਥਾਨ, ਉੱਤਰ ਪ੍ਰਦੇਸ਼ ਵਿੱਚ ਬੈਂਕ ਛੁੱਟੀ।
3 ਨਵੰਬਰ- ਐਤਵਾਰ
7 ਨਵੰਬਰ- ਬੰਗਾਲ, ਬਿਹਾਰ, ਝਾਰਖੰਡ ਵਰਗੇ ਰਾਜਾਂ ਵਿੱਚ ਛਠ (ਸ਼ਾਮ ਅਰਗਿਆ) ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
8 ਨਵੰਬਰ- ਬਿਹਾਰ, ਝਾਰਖੰਡ ਅਤੇ ਮੇਘਾਲਿਆ ਵਰਗੇ ਰਾਜਾਂ ਵਿੱਚ ਛਠ (ਸਵੇਰ ਦੀ ਅਰਘਿਆ)/ਵਾਂਗਲਾ ਤਿਉਹਾਰ ਦੇ ਮੌਕੇ ‘ਤੇ ਬੈਂਕ ਛੁੱਟੀ ਹੋਵੇਗੀ।
9 ਨਵੰਬਰ – ਮਹੀਨੇ ਦਾ ਦੂਜਾ ਸ਼ਨੀਵਾਰ
10 ਨਵੰਬਰ- ਐਤਵਾਰ।
12 ਨਵੰਬਰ- ਉੱਤਰਾਖੰਡ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਚੰਡੀਗੜ੍ਹ, ਉੱਤਰਾਖੰਡ, ਹੈਦਰਾਬਾਦ-ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਜੰਮੂ, ਉੱਤਰ ਪ੍ਰਦੇਸ਼, ਨਾਗਾਲੈਂਡ, ਬੰਗਾਲ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਸ੍ਰੀਨਗਰ ਵਿੱਚ ਈਗਾਸ -ਬਗਵਾਲ ਦੇ ਮੌਕੇ ‘ਤੇ ਬੈਂਕ ਨਹੀਂ ਖੁੱਲ੍ਹਣਗੇ।
15 ਨਵੰਬਰ- ਪੰਜਾਬ , ਮਿਜ਼ੋਰਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੜੀਸਾ, ਚੰਡੀਗੜ੍ਹ, ਉੱਤਰਾਖੰਡ, ਹੈਦਰਾਬਾਦ-ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਜੰਮੂ, ਉੱਤਰ ਪ੍ਰਦੇਸ਼, ਨਾਗਾਲੈਂਡ, ਬੰਗਾਲ, ਉੱਤਰ ਪ੍ਰਦੇਸ਼, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼, ਸ੍ਰੀਨਗਰ ਵਿੱਚ ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ/ਰਹਿਸ ਪੂਰਨਿਮਾ ਦੇ ਮੌਕੇ ‘ਤੇ ਬੈਂਕ ਛੁੱਟੀ ਰਹੇਗੀ।
16 ਨਵੰਬਰ – ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ ‘ਚ ਬੈਂਕ ਬੰਦ।
17 ਨਵੰਬਰ- ਐਤਵਾਰ।
18 ਨਵੰਬਰ- ਕਨਕਦਾਸ ਜਯੰਤੀ ਦੇ ਮੌਕੇ ‘ਤੇ ਕਰਨਾਟਕ ‘ਚ ਬੈਂਕ ਬੰਦ ਰਹਿਣਗੇ।
ਨਵੰਬਰ 23 – ਮਹੀਨੇ ਦਾ ਚੌਥਾ ਸ਼ਨੀਵਾਰ।
24 ਨਵੰਬਰ- ਐਤਵਾਰ।