ਨਗਰ ਕੌਂਸਲ ਸੁਲਤਾਨਪੁਰ ਲੋਧੀ ‘ਚ ਵਿਜੀਲੈਂਸ ਦਾ ਛਾਪਾ, ਈ. ਓ. ਸਮੇਤ ਇਕ ਕਰਮਚਾਰੀ ਕਾਬੂ

vijaylance/nawanpunjab.com

ਸੁਲਤਾਨਪੁਰ ਲੋਧੀ,  9 ਜੁਲਾਈ (ਦਲਜੀਤ ਸਿੰਘ)- ਵਿਜੀਲੈਂਸ ਵਿਭਾਗ ਜਲੰਧਰ ਦੀ ਟੀਮ ਵੱਲੋਂ ਅੱਜ ਸੁਲਤਾਨਪੁਰ ਲੋਧੀ ਨਗਰ ਕੌਸਲ ਦਫਤਰ ‘ਚ ਅਚਾਨਕ ਛਾਪਾ ਮਾਰ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ ਇਕ ਹੋਰ ਕਰਮਚਾਰੀ ਅਜੀਤ ਸਿੰਘ ਭੌਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਮਿਲੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਇਕ ਸਫਾਈ ਕਰਮਚਾਰੀ ਮਹਿਲਾ, ਜਿਸਦੀ ਮੌਤ ਹੋ ਚੁੱਕੀ ਸੀ, ਉਸ ਦੇ ਬਣਦੇ ਬਕਾਏ ਦੇ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਸਬੰਧਿਤ ਪਾਰਟੀ ਨਾਲ ਕਰਮਚਾਰੀ ਦੀ ਗੱਲਬਾਤ ਤਹਿ ਹੋਈ ਸੀ।

ਜਿਸਦੀ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਲੈਂਦੇ ਹੋਏ ਉਕਤ ਦੋਵਾਂ ਅਧਿਕਾਰੀਆਂ ਨੂੰ ਮੌਕੇ ਤੇ ਵਿਜੀਲੈਂਸ ਟੀਮ ਨੇ ਕਾਬੂ ਕਰ ਲਿਆ ਤੇ ਆਪਣੇ ਨਾਲ ਲੈ ਗਈ । ਦੂਜੇ ਪਾਸੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਵਧੀਆ ਸਖਸ਼ੀਅਤ ਹਨ।

Leave a Reply

Your email address will not be published. Required fields are marked *