ਚੰਡੀਗੜ੍ਹ, 10 ਸਤੰਬਰ (ਬਿਊਰੋ)- ਕਿਸਾਨਾਂ ਨੇ ਅੱਜ ਇੱਕ ਹੋਰ ਵੱਡੀ ਚੇਤਾਵਨੀ ਦੇ ਦਿੱਤੀ ਹੈ।ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਪਾਰਟੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੀ ਹੈ ਤਾਂ ਉਸਨੂੰ ਕਿਸਾਨ ਵਿਰੋਧੀ ਪਾਰਟੀ ਮਨਿਆ ਜਾਏਗਾ।ਜੇਕਰ ਕੋਈ ਵੀ ਅਜਿਹਾ ਕਰਦਾ ਹੈ ਤਾਂ ਉਸਨੂੰ ਇਸਦੇ ਨਤੀਜੇ ਭੁਗਤਨੇ ਪੈਣਗੇ। ਰਾਜੇਵਾਲ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ “ਜੇਕਰ ਨੇਤਾ ਕਿਸਾਨਾਂ ਨਾਲ ਇੰਨੀ ਹੀ ਹਮਦਰਦੀ ਰੱਖਦੇ ਹਨ ਤਾਂ ਸੰਸਦ ਦੇ ਬਾਹਰ ਧਰਨਾ ਦੇਣ।ਕਿਸਾਨ ਅੰਦਲੋਨ ਦੌਰਾਨ ਕਿਸਾਨਾਂ ਤੇ ਹੋਏ ਸਾਰੇ ਕੇਸ ਵਾਪਸ ਲੈਣ।
”ਕਿਸਾਨ ਆਗੂ ਨੇ ਅਗੇ ਕਿਹਾ ਕਿ, “ਚੋਣ ਪ੍ਰਚਾਰ ਦੇ ਮਾਹੌਲ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਹਨ। ਚੋਣ ਪ੍ਰਚਾਰ ਨਾਲ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਭੱਟਕੇਗਾ।ਸਿਆਸਤਦਾਨ ਆਮ ਪ੍ਰੋਗਰਾਮਾਂ ‘ਚ ਲੋਕਾਂ ਦੀ ਭੀੜ ਇਕੱਠੀ ਨਾ ਕਰਨ। ਜੇਕਰ ਪੰਜਾਬ ‘ਚ ਰਾਜਨੀਤਿਕ ਰੈਲੀਆਂ ਹੁੰਦੀਆਂ ਹਨ ਤਾਂ ਕਿਸਾਨ ਇਸਦਾ ਵਿਰੋਧ ਕਰਨਗੇ। “