ਸ਼ਹੀਦ ਪਰਿਵਾਰਾਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਹ ਧਾਰਾ ਲਗਾਈ ਗਈ ਧਾਰਾ-144

jallianwala-bagh/nawanpunjab.com

ਅੰਮ੍ਰਿਤਸਰ, 10 ਸਤੰਬਰ (ਬਿਊਰੋ)- ਪਿਛਲੀ ਸਮੇਂ ਤੋਂ ਅੰਮ੍ਰਿਤਸਰ ਦੀ ਪੁਲਸ ਨੇ ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਧਾਰਾ-144 ਲਗਾ ਕੇ ਰੱਖੀ ਹੋਈ ਸੀ, ਜਿਸਦਾ ਲਿਖਤੀ ਹੁਕਮ 24 ਘੰਟਿਆਂ ਬਾਅਦ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਜਦੋਂ ਸ਼ਹੀਦਾਂ ਦੀ ਇਸ ਯਾਦਗਾਰ ਦਾ ਮਾਮਲਾ ਪੁਲਸ ਕਮਿਸ਼ਨਰ ਵਿਕਰਮਜੀਤ ਦੁੱਗਲ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਡੀ.ਸੀ.ਪੀ. ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੂੰ ਹੁਕਮ ਵਾਪਸ ਲੈਣ ਲਈ ਕਿਹਾ। ਦੱਸ ਦੇਈਏ ਕਿ ਜਲ੍ਹਿਆਂਵਾਲਾ ਬੱਦ ਦੇ ਚਾਰੇ ਪਾਸੇ 8 ਸਤੰਬਰ ਦਿਨ ਬੁੱਧਵਾਰ ਦੀ ਸ਼ਾਮ ਨੂੰ ਧਾਰਾ-144 ਲਾਗੂ ਕਰ ਦਿੱਤੀ ਗਈ ਸੀ, ਜਿਸ ਦੇ ਲਈ ਵਿਸ਼ੇਸ਼ ਲਿਖਤੀ ਆਦੇਸ਼ ਜਾਰੀ ਕੀਤੇ ਗਏ ਸਨ। ਦੂਜੇ ਪਾਸੇ ਪੁਲਸ ਕਮਿਸ਼ਨਰ ਵਿਕਰਮ ਜੀਤ ਦੁੱਗਲ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਘਟਨਾ ਨੂੰ ਰੋਕਣ ਲਈ ਧਾਰਾ 144 ਲਾਗੂ ਹੈ, ਇਸਦੇ ਲਈ ਵਿਸ਼ੇਸ਼ ਲਿਖਤੀ ਆਦੇਸ਼ ਜਾਰੀ ਕਰਨ ਦੀ ਜ਼ਰੂਰਤ ਨਹੀਂ ਸੀ। ਇਸ ਸਬੰਧੀ ਲਿਖਤੀ ਆਦੇਸ਼ ਵਾਪਸ ਲਏ ਜਾਣ।

ਪੁਲਸ ਨੇ ਜਲ੍ਹਿਆਂਵਾਲਾ ਬਾਗ ’ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਧਾਰਾ-144 ਲਗਾ ਦਿੱਤੀ ਸੀ। ਡੀ.ਐੱਸ.ਪੀ ਭੰਡਾਲ ਨੇ ਆਪਣੇ ਆਦੇਸ਼ਾਂ ’ਚ ਕਿਹਾ ਸੀ ਕਿ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕੁਝ ਸੰਗਠਨ ਰੋਸ ਮੁਜ਼ਾਹਰੇ ਅਤੇ ਧਰਨੇ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਗੱਲ ਦੀ ਸੂਚਨਾ ਉਨ੍ਹਾਂ ਨੂੰ ਮਿਲ ਗਈ। ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਹ ਧਾਰਾ ਲਗਾਈ ਗਈ ਹੈ, ਜਿਸ ਦੇ ਹੁਕਮ 6 ਨੰਵਬਰ ਤੱਕ ਜਾਰੀ ਰਹਿਣਗੇ। ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰ ਦੀਆਂ ਸੰਸਥਾਵਾਂ ਜਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰ ਸੰਮਤੀ ਅਤੇ ਜਲ੍ਹਿਆਂਵਾਲਾ ਬਾਗ ਫਰੀਡਮ ਫਾਈਟਰ ਫੈਡਰੇਸ਼ਨ ਦਾ ਬਾਗ ’ਚ ਕੀਤੇ ਗਏ ਨਵੀਨੀਕਰਨ ਦੇ ਕੰਮਾਂ ਬਾਰੇ ਵੱਖਰਾ ਨਜ਼ਰੀਆ ਹੈ। ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਵੀਨੀਕਰਨ ਦੇ ਨਾਂ ‘ਤੇ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਲਈ ਇਹ ਸੰਸਥਾਵਾਂ ਸ਼ਾਂਤੀਪੂਰਵਕ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਪੁਲਸ ਨੇ ਹੁਣ ਇਹ ਹੁਕਮ ਵਾਪਸ ਲੈ ਲਿਆ ਹੈ।

Leave a Reply

Your email address will not be published. Required fields are marked *