ਗੁਰੂ ਕਾ ਬਾਗ : ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਦੋ ਪੰਚਾਂ ਦੇ ਚੋਣ ਨਿਸ਼ਾਨ ਬਦਲਣ ਕਰਕੇ ਰੋਲਾ ਪੈ ਗਿਆ ਜਿਸ ਕਰਕੇ ਚੋਣ ਅਮਲੇ ਨੂੰ ਇਲੈਕਸ਼ਨ ਰੋਕਣੀ ਪਈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਤਨ ਸਿੰਘ, ਜੁਗਰਾਜ ਸਿੰਘ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਵਾਸੀ ਕੋਟਲਾ ਗੁਜਰਾਂ ਨੇ ਦੱਸਿਆ ਕਿ ਵਾਰਡ ਨੰਬਰ ਇੱਕ ਤੋਂ ਪੰਚ ਦੀ ਚੋਣ ਲੜ ਰਹੇ ਗੁਰਮੀਤ ਕੌਰ ਦਾ ਚੋਣ ਨਿਸ਼ਾਨ ਫਰਿੱਜ ਸੀ ਪਰ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਾ ਕਿ ਉਹਨਾਂ ਦਾ ਚੋਣ ਨਿਸ਼ਾਨ ਹੈਲਮਟ ਹੈ ਇਸੇ ਤਰ੍ਹਾਂ ਬਲਜਿੰਦਰ ਸਿੰਘ ਪੰਚ ਦੀ ਚੋਣ ਲੜ ਰਹੇ ਜਿਨਾਂ ਦਾ ਚੋਣ ਨਿਸ਼ਾਨ ਪਹਿਲਾਂ ਟੈਲੀਵਿਜ਼ਨ ਸੀ ਪਰ ਅੱਜ ਉਹਨਾਂ ਦਾ ਚੋਣ ਨਿਸ਼ਾਨ ਬਦਲਕੇ ਬੈਗ ਰੱਖ ਦਿੱਤਾ ਚੋਣ ਅਮਲੇ ਦੀ ਗ਼ਲਤੀ ਕਾਰਨ ਪਿੰਡ ਦੇ ਲੋਕਾਂ ਵਿੱਚ ਰੋਸ ਵੇਖਣ ਨੂੰ ਮਿਲਿਆ ਪਿੰਡ ਵਾਸੀਆਂ ਨੇ ਚੋਣ ਅਮਲੇ ਖ਼ਿਲਾਫ਼ ਜੰਮਕੇ ਨਾਰੇਬਾਜੀ ਕੀਤੀ ਉਹਨਾਂ ਕਿਹਾ ਕਿ ਜਿੰਨੀ ਚਿਰ ਉਹਨਾਂ ਦੇ ਚੋਣ ਨਿਸ਼ਾਨ ਸਹੀ ਨਹੀਂ ਹੁੰਦੇ ਉਨਾ ਚਿਰ ਪਿੰਡ ਵਿੱਚ ਇਲੈਕਸ਼ਨ ਨਹੀਂ ਹੋਣ ਦਿੱਤੀ ਜਾਵੇਗੀ ਸਵੇਰ ਤੋਂ ਲੈ ਕੇ ਪਿੰਡ ਕੋਟਲਾ ਗੁਜਰਾਂ ਦੇ ਵਿੱਚ ਇਲੈਕਸ਼ਨ ਬੰਦ ਪਈ ਹੈ।
Related Posts
PM ਦੀ ਸੁਰੱਖਿਆ ‘ਚ ਲਾਪਰਵਾਹੀ ਦਾ ਮਾਮਲਾ : ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ
ਨਵੀਂ ਦਿੱਲੀ- ਪੰਜਾਬ ‘ਚ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਰੱਖਿਆ ‘ਚ ਹੋਈ ਲਾਪਰਵਾਹੀ ਦੇ ਮਾਮਲੇ ‘ਚ ਕੇਂਦਰ ਨੇ ਸਖ਼ਤ…
ਤਰਨਤਾਰਨ ਤੋਂ ਵੱਡੀ ਖ਼ਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਘਰ NIA ਨੇ ਮਾਰਿਆ ਛਾਪਾ
ਤਰਨਤਾਰਨ, 21 ਜਨਵਰੀ (ਬਿਊਰੋ)- ਸਥਾਨਕ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਇਕ ਨਿੱਜੀ ਸਕੂਲ ਦੇ ਮਾਲਕ ਦੇ…
ਰਾਜਸਥਾਨ ’ਚ ਸ਼ਰਧਾਲੂਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 11 ਲੋਕਾਂ ਦੀ ਮੌਤ
ਜੈਪੁਰ, 31 ਅਗਸਤ (ਦਲਜੀਤ ਸਿੰਘ)- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਸਥਿਤ ਸ਼੍ਰੀਬਾਲਾਜੀ ਕੋਲ ਅੱਜ ਯਾਨੀ ਮੰਗਲਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ।…