ਮਾਨਸਾ : ਪੰਚਾਇਤੀ ਚੋਣਾ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ 245 ਪਿੰਡਾਂ ‘ਚੋਂ 224 ਗ੍ਰਾਮ ਪੰਚਾਇਤਾਂ ’ਤੇ ਚੋਣ ਸ਼ੁਰੂ ਹੋ ਚੁੱਕੀ ਹੈ, ਜਦੋਂਕਿ 21 ਗ੍ਰਾਮ ਪੰਚਾਇਤਾਂ ‘ਤੇ ਸਰਬਸੰਮਤੀ ਹੋ ਚੁੱਕੀ ਹੈ। ਇਸ ਸਮੇਂ ਵੋਟਿੰਗ ਸ਼ੁਰੂ ਹੋਣ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ 546 ਸਰਪੰਚ ਤੇ 1329 ਉਮੀਦਵਾਰ ਪੰਚਾਂ ਦੀ ਕਿਸਮਤ ਦਾ ਫ਼ੈਸਲਾ ਕਰਨ ਲਈ ਵੋਟਰ ਬੂਥਾਂ ‘ਤੇ ਪਹੁੰਚਣ ਲੱਗੇ ਹਨ ਅਤੇ ਬੂਥਾਂ ਦੇ ਬਾਹਰ ਵੱਡੀਆਂ ਵੱਡੀਆਂ ਕਤਾਰਾਂ ਲੱਗ ਗਈਆਂ ਹਨ। ਵੋਟਿੰਗ ਭਾਵੇਂ ਸ਼ਾਮ ਨੂੰ 4 ਵਜੇ ਤੱਕ ਹੋਣੀ ਹੈ, ਪਰ ਸਵੇਰੇ ਜਲਦੀ ਹੀ ਲੋਕ ਵੋਟ ਪਾਉਣ ਲਈ ਪਹੁੰਚ ਰਹੇ ਹਨ।
ਪੰਚਾਇਤੀ ਚੋਣਾ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ
