ਪਟਿਆਲਾ: ਨਾਭਾ ’ਚ ਥਾਰ ਲੁੱਟਣ ਦੇ ਮਾਮਲੇ ਵਿਚ ਲੋੜੀਂਦੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਦੋ ਸਕੇ ਭਰਾ ਅਤੇ ਇਕ ਨਾਬਾਲਗ ਵੀ ਸ਼ਾਮਲ ਹੈ। ਡੀਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਸੀਆਈਏ ਸਟਾਫ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਨਾਭਾ ਥਾਣਾ ਕੋਤਵਾਲੀ ਇੰਸਪੈਕਟਰ ਜਸਵਿੰਦਰ ਸਿੰਘ ਦੀਆਂ ਟੀਮਾਂ ਨੇ 27 ਨੰਬਰ ਨੂੰ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਵੀਰੂ ਸਿੰਘ ਵਾਸੀ ਜੈਮਲ ਸਿੰਘ ਕਾਲੋਨੀ ਨਾਭਾ, ਰਾਹੁਲ ਉਰਫ ਰੂਲਾ ਵਾਸੀ ਧੋਬੀ ਘਾਟ ਨਾਭਾ, ਕਰਨ ਭਾਰਤਵਾਜ ਉਰਫ ਕਰਨ ਵਾਸੀ ਜਸਪਾਲ ਕਾਲੋਨੀ ਨਾਭਾ ਅਤੇ ਇਕ ਨਾਬਾਲਗ ਨੂੰ ਪੁਰਾਣੇ ਕਿਲੇ ਨੇੜੇ ਬੰਦ ਪਈ ਲਾਏਬ੍ਰੇਰੀ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਵਾਰਦਾਤ ਵਿੱਚ ਸ਼ਾਮਲ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇਂ ਭਰਾ ਹਨ। ਇਸ ਮਾਮਲੇ ਵਿਚ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਨੂੰ ਪੁਲਿਸ ਐਨਕਾਊਂਟਰ ਦੌਰਾਨ ਕਾਬੂ ਕੀਤਾ ਸੀ, ਜੋ ਕਿ ਜੇਰੇ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਹੈ। ਇਸ ਸਬੰਧੀ ਥਾਣਾ ਪਟਿਆਣਾ ਵਿਖੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।