ਗੁਰੂ ਕਾ ਬਾਗ : ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਦੋ ਪੰਚਾਂ ਦੇ ਚੋਣ ਨਿਸ਼ਾਨ ਬਦਲਣ ਕਰਕੇ ਰੋਲਾ ਪੈ ਗਿਆ ਜਿਸ ਕਰਕੇ ਚੋਣ ਅਮਲੇ ਨੂੰ ਇਲੈਕਸ਼ਨ ਰੋਕਣੀ ਪਈ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਤਨ ਸਿੰਘ, ਜੁਗਰਾਜ ਸਿੰਘ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਵਾਸੀ ਕੋਟਲਾ ਗੁਜਰਾਂ ਨੇ ਦੱਸਿਆ ਕਿ ਵਾਰਡ ਨੰਬਰ ਇੱਕ ਤੋਂ ਪੰਚ ਦੀ ਚੋਣ ਲੜ ਰਹੇ ਗੁਰਮੀਤ ਕੌਰ ਦਾ ਚੋਣ ਨਿਸ਼ਾਨ ਫਰਿੱਜ ਸੀ ਪਰ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਾ ਕਿ ਉਹਨਾਂ ਦਾ ਚੋਣ ਨਿਸ਼ਾਨ ਹੈਲਮਟ ਹੈ ਇਸੇ ਤਰ੍ਹਾਂ ਬਲਜਿੰਦਰ ਸਿੰਘ ਪੰਚ ਦੀ ਚੋਣ ਲੜ ਰਹੇ ਜਿਨਾਂ ਦਾ ਚੋਣ ਨਿਸ਼ਾਨ ਪਹਿਲਾਂ ਟੈਲੀਵਿਜ਼ਨ ਸੀ ਪਰ ਅੱਜ ਉਹਨਾਂ ਦਾ ਚੋਣ ਨਿਸ਼ਾਨ ਬਦਲਕੇ ਬੈਗ ਰੱਖ ਦਿੱਤਾ ਚੋਣ ਅਮਲੇ ਦੀ ਗ਼ਲਤੀ ਕਾਰਨ ਪਿੰਡ ਦੇ ਲੋਕਾਂ ਵਿੱਚ ਰੋਸ ਵੇਖਣ ਨੂੰ ਮਿਲਿਆ ਪਿੰਡ ਵਾਸੀਆਂ ਨੇ ਚੋਣ ਅਮਲੇ ਖ਼ਿਲਾਫ਼ ਜੰਮਕੇ ਨਾਰੇਬਾਜੀ ਕੀਤੀ ਉਹਨਾਂ ਕਿਹਾ ਕਿ ਜਿੰਨੀ ਚਿਰ ਉਹਨਾਂ ਦੇ ਚੋਣ ਨਿਸ਼ਾਨ ਸਹੀ ਨਹੀਂ ਹੁੰਦੇ ਉਨਾ ਚਿਰ ਪਿੰਡ ਵਿੱਚ ਇਲੈਕਸ਼ਨ ਨਹੀਂ ਹੋਣ ਦਿੱਤੀ ਜਾਵੇਗੀ ਸਵੇਰ ਤੋਂ ਲੈ ਕੇ ਪਿੰਡ ਕੋਟਲਾ ਗੁਜਰਾਂ ਦੇ ਵਿੱਚ ਇਲੈਕਸ਼ਨ ਬੰਦ ਪਈ ਹੈ।
Related Posts
ਨਵਜੋਤ ਕੌਰ ਸਿੱਧੂ ਨੂੰ ਹੋਇਆ ਖ਼ਤਰਨਾਕ ਕੈਂਸਰ, ਪਤੀ ਨਵਜੋਤ ਸਿੱਧੂ ਲਈ ਕੀਤੀ ਭਾਵੁਕ ਪੋਸਟ
ਚੰਡੀਗੜ੍ਹ : ਨਵਜੋਤ ਕੌਰ ਸਿੱਧੂ ਨੂੰ ਖ਼ਤਰਨਾਕ ਕੈਂਸਰ ਦਾ ਪਤਾ ਲੱਗਾ ਹੈ। ਇਹ ਕੈਂਸਰ ਦੂਜੀ ਸਟੇਜ ਵਿਚ ਹੈ। ਜਿਸ ਦੇ…
ਬਸਪਾ ਵੱਲੋਂ ਟਿਕਟ ਰੋਕੇ ਜਾਣ ਤੇ ਸੰਭਾਵਿਤ ਉਮੀਦਵਾਰ ਉਡੰਤਰੂ- ਰਣਧੀਰ ਸਿੰਘ ਬੈਨੀਵਾਲ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਪ੍ਰੈਸ ਨੋਟ…
ਪਟਿਆਲਾ: ਭਾਜਪਾ ਦੀ ਪ੍ਰਨੀਤ ਕੌਰ ਤੇ ‘ਆਪ’ ਦੇ ਬਲਬੀਰ ਸਿੰਘ ਨੇ ਕਾਗਜ਼ ਦਾਖਲ ਕੀਤੇ
ਪਟਿਆਲਾ, ਲੋਕ ਸਭਾ ਚੋਣਾਂ ਲਈ ਅੱਜ ਪਟਿਆਲਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ…