ਜਲੰਧਰ : ਰੇਲ ਗੱਡੀ ’ਚ ਸਫਰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਕਿਉਂਕਿ ਕਿਸਾਨ-ਮਜ਼ਦੂਰ ਮੋਰਚਾ ਸ਼ੰਭੂ ਨੇ ਇਕ ਵਾਰ ਫਿਰ ਦੇਸ਼ ਭਰ ’ਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਸ਼ੰਭੂ ਸਰਹੱਦ ’ਤੇ ਚੱਲ ਰਹੀ ਹੜਤਾਲ ਨੂੰ ਲੈ ਕੇ ਤੇ ਸੀਜ਼ਨ 2021-22 ’ਚ ਕਿਸਾਨਾਂ ਦੀ ਕਾਨੂੰਨ ਅਨੁਸਾਰ ਫਗਵਾੜਾ ਮਿੱਲ ਵੱਲੋਂ 14 ਦਿਨਾਂ ’ਚ ਅਦਾ ਕੀਤੀ ਜਾਣ ਵਾਲੀ 28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਾ ਕਰਨ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ’ਚ ਦੁਪਹਿਰ 12.30 ਤੋਂ 2.30 ਵਜੇ ਤੱਕ 2 ਘੰਟੇ ਲਈ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਸ ਸਬੰਧੀ ਪ੍ਰੈੱਸ ਕਲੱਬ ਜਲੰਧਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਸਰਹੱਦ ’ਤੇ ਚੱਲ ਰਹੀ ਹੜਤਾਲ ਨੂੰ ਲੈ ਕੇ ਇਹ ਅੰਦੋਲਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ’ਚ ਵੀ ਲਹਿਰ ਜ਼ੋਰ ਫੜ ਰਹੀ ਹੈ।
Related Posts
ਪਟਿਆਲਾ ਬਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ
ਸੰਗਰੂਰ, 29 ਅਪ੍ਰੈਲ (ਬਿਊਰੋ)- ਪਟਿਆਲਾ ਬਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ…
ਪੰਜਾਬ ‘ਚ ਸੀਤ ਲਹਿਰ ਨੇ ਠਾਰੇ ਲੋਕ, ਇਸ ਦਿਨ ਨੂੰ ਨਿਕਲੇਗੀ ਧੁੱਪ
ਜਲੰਧਰ- ਹਿਮਾਚਲ ਦੀਆਂ ਪਹਾੜੀਆਂ ਵਿਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿਚ ਸੀਤ ਲਹਿਰ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੀਰਵਾਰ…
CBSE ਨੇ 10ਵੀਂ ਦੇ ਨਤੀਜੇ ਐਲਾਨੇ, 93.60% ਪਾਸ ਫ਼ੀਸਦ; ਇਸ ਵੈੱਬਸਾਈਟ ‘ਤੇ ਕਰੋ ਚੈੱਕ
ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅੱਜ ਭਾਵ ਸੋਮਵਾਰ, 13 ਮਈ, 2024 ਨੂੰ ਸੀਨੀਅਰ ਸੈਕੰਡਰੀ ਦਾ ਨਤੀਜਾ…