ਲੁਧਿਆਣਾ : ਫੂਡ ਸਪਲਾਈ ਵਿਭਾਗ ਅਤੇ ਟੈਂਡਰ ਘੁਟਾਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਇਸ ਮਾਮਲੇ ‘ਚ ਈ. ਡੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਮੁਲਜ਼ਮਾਂ ਦੀ 22.78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜੋ ਕਿ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ। ਈ. ਡੀ. ਅਨੁਸਾਰ ਉਪਰੋਕਤ ਸਾਰੀਆਂ ਜਾਇਦਾਦਾਂ ਖੁਰਾਕ ਸਪਲਾਈ ਵਿਭਾਗ ਵਿਚ ਹੋਏ 2 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਤੋਂ ਬਣਾਈਆਂ ਗਈਆਂ ਹਨ। ਹਾਲਾਂਕਿ ਇਸ ਮਾਮਲੇ ਵਿਚ ਈ. ਡੀ. ਵੱਲੋਂ ਅੱਗੇ ਦੀ ਜਾਂਚ ਜਾਰੀ ਹੈ, ਜਿਸ ਵਿਚ ਕਈ ਹੋਰ ਲੋਕ ਵੀ ਫਸ ਸਕਦੇ ਹਨ।
Related Posts
ਦੁੱਧ ਦੇ ਰੇਟ ‘ਚ ਵਾਧੇ ਨਾਲ ਪਸ਼ੂ ਪਾਲਕਾਂ ਦੀ ਆਮਦਨ ‘ਚ ਹੋਵੇਗਾ ਵਾਧਾ- ਚੀਮਾ
ਸੰਗਰੂਰ, 21 ਮਈ- ਪੰਜਾਬ ਦੇ ਵਿੱਤ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹੈ। ਇੱਥੇ ਕਿਹਾ ਕਿ ਮਿਲਕਫੈੱਡ ਵਲੋਂ ਦੁੱਧ ਦੇ…
ਸੁਖਬੀਰ ਬਾਦਲ ਤੋਂ ਸਿਟ ਦੀ ਪੁੱਛਗਿਛ ਖ਼ਤਮ
ਚੰਡੀਗੜ੍ਹ, 26 ਜੂਨ (ਦਲਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ…
ਜੋ ਟਾਈਮ ਟੇਬਲ 14 ਸਾਲਾਂ ਤੋਂ ਨਹੀਂ ਬਣਿਆ ਉਹ ਹੁਣ ਬਣੇਗਾ: ਰਾਜਾ ਵੜਿੰਗ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ (ਦਲਜੀਤ ਸਿੰਘ)- ਦੋਦਾ ਅਨਾਜ ਮੰਡੀ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ…