ਲੁਧਿਆਣਾ : ਫੂਡ ਸਪਲਾਈ ਵਿਭਾਗ ਅਤੇ ਟੈਂਡਰ ਘੁਟਾਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਇਸ ਮਾਮਲੇ ‘ਚ ਈ. ਡੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਮੁਲਜ਼ਮਾਂ ਦੀ 22.78 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜੋ ਕਿ ਘੁਟਾਲੇ ਅਤੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਹੋਈ ਹੈ। ਈ. ਡੀ. ਅਨੁਸਾਰ ਉਪਰੋਕਤ ਸਾਰੀਆਂ ਜਾਇਦਾਦਾਂ ਖੁਰਾਕ ਸਪਲਾਈ ਵਿਭਾਗ ਵਿਚ ਹੋਏ 2 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਤੋਂ ਬਣਾਈਆਂ ਗਈਆਂ ਹਨ। ਹਾਲਾਂਕਿ ਇਸ ਮਾਮਲੇ ਵਿਚ ਈ. ਡੀ. ਵੱਲੋਂ ਅੱਗੇ ਦੀ ਜਾਂਚ ਜਾਰੀ ਹੈ, ਜਿਸ ਵਿਚ ਕਈ ਹੋਰ ਲੋਕ ਵੀ ਫਸ ਸਕਦੇ ਹਨ।
Related Posts
ਭੋਗ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ, ਹੱਥ ਜੋੜ ਕੀਤੀ ਖ਼ਾਸ ਅਪੀਲ
ਮਾਨਸਾ, 8 ਜੂਨ- ਅੱਜ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਰੱਖੀ ਗਈ।…
ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਵਹਾਇਆ ਪਸੀਨਾ
ਗਵਾਲੀਅਰ : ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਹੁਣ ਟੀ-20 ਸੀਰੀਜ਼ ‘ਚ ਬੰਗਲਾਦੇਸ਼ (IND Vs BAN)…
ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ ‘ਚ 14 ਦਿਨਾਂ ਲਈ ਵਾਧਾ
ਨਵੀਂ ਦਿੱਲੀ, 27 ਜੂਨ – ਮਨੀ ਲਾਂਡਰਿੰਗ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ…