ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ(high Court) ਨੇ 300 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਇਕ ਮੁਲਜ਼ਮ ਗੌਰਵ ਕਿਰਪਾਲ ਨੂੰ ਇਕ ਕਰੋੜ ਦੀ ਅਚੱਲ ਜਾਇਦਾਦ ਦੀ ਜ਼ਮਾਨਤ ’ਤੇ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਵਪਾਰਕ ਮਕਸਦਾਂ ਨਾਲ ਅਬੂਧਾਬੀ, ਦੁਬਈ, ਇੰਡੋਨੇਸ਼ੀਆ ਤੇ ਬੈਂਕਾਕ ਜਾਣਾ ਚਾਹੁੰਦੇ ਹਨ। ਮੁਲਜ਼ਮ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਜਿਨ੍ਹਾਂ ਥਾਵਾਂ ’ਤੇ ਜਾਏਗਾ, ਉਨ੍ਹਾਂ ਸਾਰੇ ਥਾਵਾਂ ਦਾ ਵੇਰਵਾ ਸੀਬੀਆਈ ਨੂੰ ਮੁਹੱਈਆ ਕਰਾਏ। ਸੀਬੀਆਈ ਵਲੋਂ ਦਾਇਰ ਚਾਰਜਸ਼ੀਟ ਦੇ ਮੁਤਾਬਕ ਮੁਲਜ਼ਮ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਧੋਖਾਧੜੀ ਨਾਲ ਐੱਲਓਯੂ (ਲੈਟਰ ਆਫ ਅੰਡਰਟੇਕਿੰਗ) ਦੇ ਕਾਰਨ ਬੈਂਕ ਨੂੰ ਕਰੀਬ 300 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ। ਧੋਖਾਧੜੀ ਮੁੱਖ ਰੂਪ ਨਾਲ ਭਾਰਤੀ ਵਿਦੇਸ਼ੀ ਬੈਂਕਾਂ ਤੇ ਹੋਰਨਾਂ ਨਾਲ ਕੀਤੀ ਗਈ। ਮਾਮਲਾ ਚੰਡੀਗੜ੍ਹ ਦੀ ਵਿਦੇਸ਼ ਸੀਬੀਆਈ ਅਦਾਲਤ ’ਚ ਵਿਚਾਰ ਅਧੀਨ ਹੈ।
Related Posts
ਪੰਜਾਬ ਸਰਕਾਰ ਵੱਲੋਂ SSP ਜਲੰਧਰ ਦਿਹਾਤੀ ਸਣੇ ਵੱਡੇ ਪੱਧਰ ‘ਤੇ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਤਬਾਦਲੇ
ਜਲੰਧਰ/ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪੁਲਸ ਪ੍ਰਸ਼ਾਸਨ ਵਿਚ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ…
ਬੀਜੇਪੀ ਦਾ ਇੱਕ ਹੋਰ ਝਟਕਾ! ਸਾਬਕਾ ਡੀਜੀਪੀ ਵਿਰਕ ਸਣੇ 24 ਲੀਡਰ ਬੀਜੇਪੀ ‘ਚ ਸ਼ਾਮਲ
ਨਵੀਂ ਦਿੱਲੀ, 3 ਦਸੰਬਰ (ਦਲਜੀਤ ਸਿੰਘ)- ਬੀਜੇਪੀ ਨੇ ਅੱਜ ਅਕਾਲੀ ਦਲ ਨੂੰ ਮੁੜ ਝਟਕਾ ਦਿੱਤਾ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ…
ਭਵਾਨੀਗੜ੍ਹ: ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀ
ਭਵਾਨੀਗੜ੍ਹ, 14 ਅਗਸਤ (ਦਲਜੀਤ ਸਿੰਘ)- ਨੇੜਲੇ ਪਿੰਡ ਰੌਸ਼ਨਵਾਲਾ ਵਿੱਚ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸੂਬੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ…