ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ(high Court) ਨੇ 300 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਇਕ ਮੁਲਜ਼ਮ ਗੌਰਵ ਕਿਰਪਾਲ ਨੂੰ ਇਕ ਕਰੋੜ ਦੀ ਅਚੱਲ ਜਾਇਦਾਦ ਦੀ ਜ਼ਮਾਨਤ ’ਤੇ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ ਵਪਾਰਕ ਮਕਸਦਾਂ ਨਾਲ ਅਬੂਧਾਬੀ, ਦੁਬਈ, ਇੰਡੋਨੇਸ਼ੀਆ ਤੇ ਬੈਂਕਾਕ ਜਾਣਾ ਚਾਹੁੰਦੇ ਹਨ। ਮੁਲਜ਼ਮ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਜਿਨ੍ਹਾਂ ਥਾਵਾਂ ’ਤੇ ਜਾਏਗਾ, ਉਨ੍ਹਾਂ ਸਾਰੇ ਥਾਵਾਂ ਦਾ ਵੇਰਵਾ ਸੀਬੀਆਈ ਨੂੰ ਮੁਹੱਈਆ ਕਰਾਏ। ਸੀਬੀਆਈ ਵਲੋਂ ਦਾਇਰ ਚਾਰਜਸ਼ੀਟ ਦੇ ਮੁਤਾਬਕ ਮੁਲਜ਼ਮ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਧੋਖਾਧੜੀ ਨਾਲ ਐੱਲਓਯੂ (ਲੈਟਰ ਆਫ ਅੰਡਰਟੇਕਿੰਗ) ਦੇ ਕਾਰਨ ਬੈਂਕ ਨੂੰ ਕਰੀਬ 300 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ। ਧੋਖਾਧੜੀ ਮੁੱਖ ਰੂਪ ਨਾਲ ਭਾਰਤੀ ਵਿਦੇਸ਼ੀ ਬੈਂਕਾਂ ਤੇ ਹੋਰਨਾਂ ਨਾਲ ਕੀਤੀ ਗਈ। ਮਾਮਲਾ ਚੰਡੀਗੜ੍ਹ ਦੀ ਵਿਦੇਸ਼ ਸੀਬੀਆਈ ਅਦਾਲਤ ’ਚ ਵਿਚਾਰ ਅਧੀਨ ਹੈ।
300 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮੁਲ਼ਜ਼ਮ ਗੌਰਵ ਕਿਰਪਾਲ ਨੂੰ High Court ਨੇ ਵਿਦੇਸ਼ ਜਾਣ ਦੀ ਦਿੱਤੀ ਇਜਾਜ਼ਤ
